17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਮੀਂਹ ਨੇ ਟੁੱਟੀਆਂ ਸੜਕਾਂ ਦੀ ਹਾਲਤ ਹੋਰ ਵਿਗਾੜ ਕੇ ਰਾਹਗੀਰਾਂ ਦੀ ਪ੍ਰੇਸ਼ਾਨੀ ਵਧਾਈ

ਅਜੀਤ ਡੈਸਕ 01-09-2025
ਕਟਾਰੀਆਂ, 31 ਅਗਸਤ (ਪ੍ਰੇਮੀ ਸੰਧਵਾਂ)- ਰਾਹਗੀਰਾਂ ਨੇ ਟੁੱਟੀਆਂ ਸੜਕਾਂ ਕਾਰਨ ਲੱਗਦੀਆਂ ਗੰਭੀਰ ਸੱਟਾਂ ਦਾ ਦਰਦ ਬਿਆਨ ਕਰਦਿਆਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਚੋਣਾਂ ਵੇਲੇ ਕਿਹਾ ਸੀ ਕਿ ਜੇਕਰ ਸੂਬੇ 'ਚ ਆਪ ਦੀ ਸਰਕਾਰ ਬਣੀ ਤਾਂ ਵੱਡਾ ਬਦਲਾ ਲਿਆਵਾਂਗੇ ਤੇ ਸੜਕਾਂ ਦੀ ਵਿਗੜੀ ਹਾਲਤ ਨੂੰ ਸੁਧਾਰਿਆ ਜਾਵੇਗਾ ਤਾਂ ਜੋ ਕਿਸੇ ਵੀ ਰਾਹਗੀਰ ਜਾਂ ਵਾਹਨ ਚਾਲਕਾਂ ਨੂੰ ਲੰਘਣ ਵੇਲੇ ਕੋਈ ਪ੍ਰੇਸ਼ਾਨੀ ਨਾ ਝੱਲਣੀ ਪਵੇ | ਪਰ ਅਫਸੋਸ ਸੂਬੇ 'ਚ ਆਪ ਦੀ ਸਰਕਾਰ ਬਣੀ ਨੂੰ ਕਰੀਬ ਤਿੰਨ ਸਾਲ ਹੋ ਗਏ ਹਨ | ਪਰ ਅਜੇ ਤੱਕ ਸਰਕਾਰ ਨੇ ਨਵੀਆਂ ਸੜਕਾਂ ਤਾਂ ਕੀ ਬਣਾਉਣੀਆਂ ਸੀ, ਸਗੋਂ ਟੁੱਟੀਆਂ ਸੜਕਾਂ 'ਚ ਪਏ ਭਿਆਨਕ ਟੋਇਆਂ ਦੀ ਮੁਰੰਮਤ ਵੀ ਨਹੀਂ ਕਰਵਾਈ | ਜਿਸ ਕਾਰਨ ਆਏ ਦਿਨ ਗੰਭੀਰ ਸੱਟਾਂ ਖਾ ਕੇ ਰਾਹਗੀਰ ਲਹੂ ਲੁਹਾਨ ਹੁੰਦੇ ਦੇਖੇ ਜਾ ਸਕਦੇ ਹਨ | ਰਾਹਗੀਰਾਂ ਨੇ ਕਿਹਾ ਕਿ ਦਿਨ ਵੇਲੇ ਤਾਂ ਟੁੱਟੀਆਂ ਸੜਕਾਂ ਦੇ ਟੋਇਆਂ ਵਿੱਚ ਭਰੇ ਬਰਸਾਤੀ ਪਾਣੀ ਤੋਂ ਉਹ ਬਚ ਕੇ ਨਿਕਲ ਜਾਂਦੇ ਹਨ | ਪਰ ਰਾਤ ਦੇ ਹਨੇਰੇ 'ਚ ਰਾਹਗੀਰਾਂ ਦਾ ਟੁੱਟੀਆਂ ਸੜਕਾਂ ਦੀ ਵਿਗੜੀ ਹਾਲਤ ਵਿਚੋਂ ਲੰਘਣਾ ਕਿਸੇ ਭਿਆਨਕ ਖ਼ਤਰੇ ਤੋਂ ਖਾਲੀ ਨਹੀਂ ਹੁੰਦਾ | ਰਾਹਗੀਰਾਂ ਨੇ ਕਿਹਾ ਕਿ ਬਲਾਕੀਪੁਰ ਤੋਂ ਜੰਡਿਆਲਾ, ਫਰਾਲਾ ਬੱਸ ਅੱਡੇ ਤੋਂ ਮਹੰਤ ਗੁਰਬਚਨ ਦਾਸ ਨਗਰ, ਫਰਾਲਾ ਤੋਂ ਭਰੋਲੀ, ਕਟਾਰੀਆਂ ਤੋਂ ਬਲਾਕੀਪੁਰ, ਲਾਦੀਆਂ ਤੋਂ ਬਾਲੋਂ ਤੇ ਸੰਧਵਾਂ ਤੋਂ ਅਨੋਖਰਵਾਲ ਆਦਿ ਸੰਪਰਕ ਸੜਕਾਂ ਦੀ ਹਾਲਤ ਦਿਨ-ਬ-ਦਿਨ ਹੋਰ ਵਿਗੜਦੀ ਜਾ ਰਹੀ ਹੈ | ਰਾਹਗੀਰਾਂ ਤੋਂ ਇਲਾਵਾ ਪਤਵੰਤੇ ਸੱਜਣਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਿੰਡਾਂ ਦੀਆਂ ਟੁੱਟੀਆਂ ਸੰਪਰਕ ਸੜਕਾਂ ਦੀ ਜਲਦ ਤੋਂ ਜਲਦ ਹਾਲਤ ਵਿੱਚ ਸੁਧਾਰ ਕਰੇ ਤਾਂ ਜੋ ਰਾਹਗੀਰਾਂ ਦੇ ਲੱਗਦੀਆਂ ਗੰਭੀਰ ਸੱਟਾਂ ਤੋਂ ਬਚਾਅ ਹੋ ਸਕੇ |
ਪਿਛਲੀ ਖ਼ਬਰ ਪੁਲਿਸ ਵਲੋਂ 48 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇੱਕ ਕਾਬੂ ਅਗਲੀ ਖ਼ਬਰ ਅਸ਼ੋਕ ਕਟਾਰੀਆ ਨੇ ਅਧਿਕਾਰੀਆਂ ਨਾਲ ਹੜ੍ਹ ਸੰਭਾਵਿਤ ਖੇਤਰਾਂ ਦਾ ਕੀਤਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।