ਨਵਾਂਸ਼ਹਿਰ, 31 ਅਗਸਤ (ਜਸਬੀਰ ਸਿੰਘ ਨੂਰਪੁਰ)- ਨਵਾਂਸ਼ ਹਿਰ ਪੁਲਿਸ ਨੇ ਧੋਖਾਧੜੀ ਦੇ ਮਾਮਲੇ 'ਚ ਮਾਮਲਾ ਦਰਜ ਕੀਤਾ | ਨਰਿੰਦਰ ਕੁਮਾਰ ਪੁੱਤਰ ਰੋਸ਼ਨ ਲਾਲ ਵਾਸੀ ਬੱਡਲਾ, ਥਾਣਾ ਦਸੂਆ, ਜ਼ਿਲ੍ਹਾ ਹੁਸ਼ਿਆਰਪੁਰ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਮਨਸ਼ੀ ਬਾਂਸਲ ਪੁੱਤਰ ਮਹਾਂਵੀਰ ਵਾਸੀ ਬੀ-4/107 ਰਾਜਾ ਮੁਹੱਲਾਂ ਨਵਾਂਸ਼ਹਿਰ, ਥਾਣਾ ਸਿਟੀ ਨਵਾਂਸ਼ਹਿਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਲੜਕੇ ਹਰਸ਼ ਕੁਮਾਰ ਨੂੰ ਵਿਦੇਸ਼ ਪੁਰਤਗਾਲ ਭੇਜਣ ਸਬੰਧੀ 05,60,000/- ਰੁਪਏ ਦਿੱਤੇ | ਉਸ ਨੇ ਧੋਖਾਧੜੀ ਕੀਤੀ | ਪੁਲਿਸ ਨੇ ਕਥਿਤ ਦੋਸ਼ੀ ਮਨੀਸ਼ ਬਾਂਸਲ ਪੁੱਤਰ ਮਹਾਂਵੀਰ ਵਾਸੀ ਰਾਜਾ ਮੁਹੱਲਾ ਨਵਾਸ਼ਹਿਰ ਥਾਣਾ ਸਿਟੀ ਨਵਾਂਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ |