15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਬਸਪਾ ਦੀ ਮੀਟਿੰਗ 'ਚ ਧੁਲੇਤਾ ਘਟਨਾ ਦੀ ਕੀਤੀ ਨਿਖੇਧੀ

ਅਜੀਤ ਡੈਸਕ 01-09-2025
ਬਲਾਚੌਰ, 31 ਅਗਸਤ (ਦੀਦਾਰ ਸਿੰਘ ਬਲਾਚੌਰੀਆ)-ਬਹੁਜਨ ਸਮਾਜ ਪਾਰਟੀ ਹਲਕਾ ਬਲਾਚੌਰ ਦੀ ਵਿਸ਼ੇਸ਼ ਮੀਟਿੰਗ ਹਲਕਾ ਪ੍ਰਧਾਨ ਚਰਨਜੀਤ ਸੁੰਮਨ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਸੂਬਾ ਸਕੱਤਰ ਦਿਲਬਾਗ ਚੰਦ ਮਹਿੰਦੀਪੁਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸਰਕਾਰ ਦੀ ਸ਼ਹਿ 'ਤੇ ਸਮਾਜ ਵਿਰੋਧੀ ਅਨਸਰਾਂ ਵਲੋਂ ਜਲੰਧਰ ਜ਼ਿਲੇ੍ਹ 'ਚ ਪੈਂਦੇ ਫਿਲੌਰ ਤਹਿਸੀਲ ਦੇ ਪਿੰਡ ਧੁਲੇਤਾ ਵਿਖੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਦੀ ਚਾਰ ਦੀਵਾਰੀ ਢਹਿ-ਢੇਰੀ ਕੀਤੀ ਗਈ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਕਿਹਾ ਕਿ ਇਸ ਘਿਣਾਉਣੀ ਹਰਕਤ ਨਾਲ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ | ਉਨ੍ਹਾਂ ਦੱਸਿਆ ਕਿ ਇਸ ਮੰਦਭਾਗੀ ਘਟਨਾ ਦੇ ਮੱਦੇਨਜ਼ਰ ਬਹੁਜਨ ਸਮਾਜ ਪਾਰਟੀ ਵੱਲੋਂ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਵਿੱਚ 7 ਦਸੰਬਰ ਨੂੰ ਦਾਣਾ ਮੰਡੀ ਗੁਰਾਇਆ ਵਿੱਚ ਇੱਕ ਵਿਸ਼ਾਲ ਰੈਲੀ ਕੀਤੀ ਜਾਵੇਗੀ | ਜਿਸ ਨੂੰ ਸਫਲ ਬਣਾਉਣ ਲਈ ਆਗੂਆਂ ਅਤੇ ਵਰਕਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ | ਮੀਟਿੰਗ ਦੌਰਾਨ ਵੱਖ-ਵੱਖ ਪਾਰਟੀਆਂ ਛੱਡ ਕੇ ਬਹੁਜਨ ਸਮਾਜ ਪਾਰਟੀ 'ਚ ਸ਼ਾਮਿਲ ਹੋਣ ਵਾਲੇ ਰਜਿੰਦਰ ਵਰਮਾ ਸੀਟਾ, ਤਰਸੇਮ ਲਾਲ ਵਰਮਾ, ਸਰੋਜ ਬਾਲਾ ਪ੍ਰਜਾਪਤ, ਵਿਜੇ ਕੁਮਾਰੀ ਵਰਮਾ, ਸੁਨੀਤਾ ਰਾਣੀ ਅਤੇ ਪੂਜਾ ਵਰਮਾ ਦਾ ਸਨਮਾਨ ਕੀਤਾ ਅਤੇ ਪਾਰਟੀ ਵਿੱਚ ਬਣਦਾ ਮਾਨ-ਸਨਮਾਨ ਦੇਣ ਦਾ ਵਾਅਦਾ ਕੀਤਾ | ਇਸ ਮੌਕੇ ਵਿਧਾਨ ਸਭਾ ਹਲਕਾ ਬਲਾਚੌਰ ਦੇ ਸਾਬਕਾ ਵਿਧਾਇਕ ਐਡਵੋਕੇਟ ਹਰਗੋਪਾਲ ਸਿੰਘ, ਵਿਜੇ ਮੇਨਕਾ ਪ੍ਰਧਾਨ ਬਹੁਜਨ ਵਲੰਟੀਅਰ ਫੋਰਸ ਤਹਿ. ਪ੍ਰਧਾਨ, ਠੇਕੇਦਾਰ ਸੁਰਿੰਦਰ ਸਿੰਘ ਸ਼ੀਂਹਮਾਰ ਸ਼ਹਿਰੀ ਪ੍ਰਧਾਨ, ਸੀਨੀਅਰ ਆਗੂ ਠੇਕੇਦਾਰ ਦਵਿੰਦਰ ਸ਼ੀਂਹਮਾਰ, ਮਾਸਟਰ ਬਖ਼ਸ਼ੀ ਰਾਮ, ਪਵਨ ਹੀਰ, ਡਾਕਟਰ ਬਲਵੰਤ ਸਿੰਘ, ਹਰਮੇਸ਼ ਬੂਲੇਵਾਲ, ਜਗਦੀਸ਼ ਬੂਲੇਵਾਲ, ਰਾਮਜੀ ਲਾਲ, ਲਖਵੀਰ ਬੰਗਾ ਬੇਟ, ਜਗਤਾਰ ਸਿੰਘ ਬਲਾਚੌਰ, ਸੁਖਦੇਵ ਸਿੰਘ ਨੇ ਪਿੰਡ ਧੁਲੇਤਾ ਵਿਖੇ ਵਾਪਰ ਮੰਦਭਾਗੀ ਘਟਨਾ ਦੀ ਨਿੰਦਾ ਕੀਤੀ |
ਪਿਛਲੀ ਖ਼ਬਰ ਘੁੰਮਣ ਨੂੰ ਟ੍ਰੇਡ ਵਿੰਗ ਦੀ ਅਹਿਮ ਜ਼ਿੰਮੇਵਾਰੀ ਮਿਲਣ 'ਤੇ ਦਿੱਤੀ ਮੁਬਾਰਕਬਾਦ ਅਗਲੀ ਖ਼ਬਰ ਮਾਤਾ ਪ੍ਰਕਾਸ਼ ਕੌਰ ਨਮਿਤ ਸ੍ਰੀ ਸਹਿਜ ਪਾਠ ਦੇ ਭੋਗ ਪਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।