15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਪੰਜਾਬ ਸਰਕਾਰ ਔਖੇ ਵੇਲੇ ਕਿਸਾਨਾਂ ਦੀ ਬਾਂਹ ਫੜ੍ਹੇ- ਕਲਸੀ

ਅਜੀਤ ਡੈਸਕ 01-09-2025
ਕਟਾਰੀਆਂ, 31 ਅਗਸਤ (ਪ੍ਰੇਮੀ ਸੰਧਵਾਂ) - ਸਮਾਜ ਸੇਵੀ ਤੇ ਸਾਬਕਾ ਪੁਲਿਸ ਇੰਸਪੈਕਟਰ ਅਤੇ ਅਗਾਂਹਵਧੂ ਕਿਸਾਨ ਪ੍ਰੇਮ ਸਿੰਘ ਕਲਸੀ ਨੇ ਕਿਹਾ ਕਿ ਪੰਜਾਬ 'ਚ ਪਿਛਲੇ ਦਿਨਾਂ ਤੋਂ ਹੜ੍ਹਾਂ ਤੇ ਮੀਂਹ ਨਾਲ ਲੋਕਾਂ ਦੇ ਮਕਾਨ, ਪਸ਼ੂ ਅਤੇ ਫ਼ਸਲਾਂ ਦੇ ਬੁਰੀ ਤਰ੍ਹਾਂ ਹੋਏ ਨੁਕਸਾਨ ਨੇ ਹੜ੍ਹ ਵਾਲੇ ਇਲਾਕਿਆਂ 'ਚ ਕਿਸਾਨੀ ਦਾ ਲੱਕ ਤੋੜ ਕੇ ਰੱਖ ਦਿੱਤਾ | ਜਿਸ ਕਾਰਨ ਕਿਸਾਨ ਆਪਣੀਆਂ ਹੜ੍ਹਾਂ ਨਾਲ ਬਰਬਾਦ ਹੋਈਆਂ ਫ਼ਸਲਾਂ ਦੀ ਤਬਾਹੀ ਦੇਖ ਕੇ ਰੋ ਰਿਹਾ ਹੈ | ਕਿਉਂਕਿ ਕਿਸਾਨਾਂ ਨੇ ਸੋਚਿਆ ਸੀ ਕਿ ਇਸ ਵਾਰ ਫ਼ਸਲਾਂ ਦਾ ਝਾੜ ਵੱਧ ਨਿਕਲਣ 'ਤੇ ਉਹ ਆਪਣੇ ਸਿਰ ਚੜ੍ਹੀ ਸਰਕਾਰੀ ਤੇ ਗੈਰ ਸਰਕਾਰੀ ਕਰਜ਼ੇ ਦੀ ਪੰਡ ਦਾ ਭਾਰ ਕੁੱਝ ਹੌਲਾ ਕਰਨਗੇ | ਪਰ ਕੁਦਰਤ ਦੇ ਕਹਿਰ ਨੇ ਉਨ੍ਹਾਂ ਦੀਆਂ ਸਾਰੀਆਂ ਆਸਾਂ ਉਮੀਦਾਂ 'ਤੇ ਪਾਣੀ ਫੇਰ ਕੇ ਰੱਖ ਦਿੱਤਾ | ਉਨ੍ਹਾਂ ਕਿਹਾ ਕਿ ਲੀਹ ਤੋਂ ਉਤਰ ਚੁੱਕੇ ਜਨਜੀਵਨ ਨੂੰ ਮੁੜ ਪੈਰਾਂ 'ਤੇ ਖੜ੍ਹਾ ਕਰਨ ਲਈ ਸਰਕਾਰਾਂ ਨੂੰ ਢੁੱਕਵੇਂ ਉਪਰਾਲੇ ਕਰਨੇ ਚਾਹੀਦੇ ਹਨ | ਕਿਸਾਨ ਆਗੂ ਪ੍ਰੇਮ ਸਿੰਘ ਕਲਸੀ ਤੇ ਮਨਜਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਕਿਸਾਨਾਂ ਦੀਆਂ ਫਸਲਾਂ ਦੇ ਸਰਵੇ ਕਰਵਾ ਕੇ ਪੀੜਤ ਕਿਸਾਨਾਂ ਨੂੰ 70 ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਖੇਤੀਬਾੜੀ ਨਿਰਭਰ ਮਜ਼ਦੂਰਾਂ ਨੂੰ 10 ਹਜ਼ਾਰ ਪ੍ਰਤੀ ਮਜ਼ਦੂਰ ਮੁਆਵਜ਼ਾ ਦੇਵੇੇ | ਉਨ੍ਹਾਂ ਕਿਹਾ ਕਿ ਇਸ ਮੁਸੀਬਤ 'ਚ ਕੇਂਦਰ ਤੇ ਪੰਜਾਬ ਸਰਕਾਰ ਨੂੰ ਸੂਬੇ ਦੇ ਕਿਸਾਨਾਂ ਦੀ ਬਾਂਹ ਫੜ੍ਹਨੀ ਚਾਹੀਦੀ ਹੈ | ਇਸ ਮੌਕੇ ਮਹਿੰਦਰ ਪਾਲ ਪਟਵਾਰੀ, ਹਰਜਿੰਦਰ ਸਿੰਘ, ਮਨਜਿੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ 'ਤੀਆਂ ਮੁਕੰਦਪੁਰ ਦੀਆਂ' ਪ੍ਰੋਗਰਾਮ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਘੁੰਮਣ ਨੂੰ ਟ੍ਰੇਡ ਵਿੰਗ ਦੀ ਅਹਿਮ ਜ਼ਿੰਮੇਵਾਰੀ ਮਿਲਣ 'ਤੇ ਦਿੱਤੀ ਮੁਬਾਰਕਬਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।