15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-08-2026

ਪ੍ਰਸ਼ਾਸ਼ਨਿਕ ਅਣਗਹਿਲੀ ਕਾਰਨ ਮੁੱਖ ਮੰਤਰੀ ਤੀਰਥ ਯਾਤਰਾ ਦੀ ਬੱਸ ਟੋਏ ਵਿਚ ਦਬੀ

ਬਰਨਾਲਾ, 16 ਅਗਸਤ (ਗੁਰਪ੍ਰੀਤ ਸਿੰਘ ਲਾਡੀ)- ਪ੍ਰਸ਼ਾਸ਼ਨ ਦੀ ਵੱਡੀ ਅਣਗਹਿਲੀ ਕਾਰਨ ਸਥਾਨਕ....

ਅਜੀਤ ਡੈਸਕ 16-08-2026

ਬਰਨਾਲਾ, 16 ਅਗਸਤ (ਗੁਰਪ੍ਰੀਤ ਸਿੰਘ ਲਾਡੀ)- ਪ੍ਰਸ਼ਾਸ਼ਨ ਦੀ ਵੱਡੀ ਅਣਗਹਿਲੀ ਕਾਰਨ ਸਥਾਨਕ ਕਚਹਿਰੀ ਚੌਂਕ ਵਿਖੇ ਮੁੱਖ ਮੰਤਰੀ ਤੀਰਥ ਯਾਤਰਾ ਦੀ ਬੱਸ ਟੋਏ ਵਿਚ ਦੱਬ ਗਈ। ਦੱਸਣਯੋਗ ਹੈ ਕਿ ਪਿਛਲੇ ਕਾਫ਼ੀ ਸਮੇਂ ਤੋਂ ਕਚਹਿਰੀ ਚੌਂਕ ਵਿਖੇ ਇਕ ਵੱਡਾ ਟੋਇਆ ਪਿਆ ਹੋਇਆ ਸੀ, ਪਿਛਲੇ ਦਿਨੀਂ ਇਸ ਟੋਏ ਨੂੰ ਪ੍ਰਸ਼ਾਸ਼ਨ ਵਲੋਂ ਠੀਕ ਕਰਵਾਇਆ ਗਿਆ ਸੀ ਅਤੇ ਇਸ ਟੋਏ ਅੱਗੇ ਬੈਰੀਕੇਡ ਲਗਾ ਦਿੱਤੇ ਗਏ ਸਨ।

ਅੱਜ ਟੋਏ ਨੂੰ ਮਿੱਟੀ ਨਾਲ ਭਰਨ ਕਾਰਨ ਟੋਏ ਦੇ ਅੱਗਿਉਂ ਬੈਰੀਕੇਡ ਹਟਾ ਦਿੱਤੇ ਗਏ ਸਨ ਪਰ ਮੁੜ ਸਬੰਧਿਤ ਵਿਭਾਗ ਦੇ ਮੁਲਾਜ਼ਮਾਂ ਵਲੋਂ ਬੈਰੀਕੇਡ ਟੋਏ ਦੇ ਅੱਗੇ ਨਹੀਂ ਲਗਾਏ ਗਏ। ਪ੍ਰਸ਼ਾਸ਼ਨ ਦੀ ਇਸ ਅਣਗਹਿਲੀ ਦੇ ਚਲਦਿਆਂ ਜਦੋਂ ਮੁੱਖ ਮੰਤਰੀ ਤੀਰਥ ਯਾਤਰਾ ਦੀ ਬੱਸ ਕਚਹਿਰੀ ਚੌਂਕ ਤੋਂ ਸ਼ਹਿਰ ਵੱਲ ਨੂੰ ਜਾ ਰਹੀ ਸੀ ਤਾਂ ਬੱਸ ਦੀ ਅਗਲਾ ਟਾਈਰ ਟੋਏ ਵਿਚ ਦੱਬ ਗਿਆ।

ਬੱਸ ਦੇ ਡਰਾਈਵਰ ਅਜੇ ਕੁਮਾਰ ਅਨੁਸਾਰ ਬੱਸ ਵਿਚ ਕੋਈ ਵੀ ਯਾਤਰੀ ਨਹੀਂ ਸੀ, ਜਿਸ ਕਾਰਨ ਕੋਈ ਜਾਨੀ ਅਤੇ ਮਾਲੀ ਨੁਕਸਾਨ ਨਹੀਂ ਹੋਇਆ। ਉਸ ਨੇ ਦੱਸਿਆ ਕਿ ਉਸ ਵਲੋਂ ਅੱਜ ਸ਼ਾਮੀਂ ਸੰਗਤਾਂ ਨੂੰ ਹਰਿਦੁਆਰ ਦੀ ਯਾਤਰਾ ਲਈ ਲੈ ਕੇ ਜਾਣਾ ਹੈ।

ਪਿਛਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਸੰਬੰਧਿਤ ਡੀ.ਆਈ.ਜੀ. ਪਰਮਿੰਦਰ ਸਿੰਘ ਨੂੰ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ ਅਗਲੀ ਖ਼ਬਰ ਡੀ.ਐਸ.ਪੀ. ਰਾਜਾਸਾਂਸੀ ਦੇ ਦਫ਼ਤਰ ਚੋਗਾਵਾਂ ਮੋਰਚਾ 6ਵੇਂ ਦਿਨ ਸਮਾਪਤ