10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਇਲਾਕੇ ਅੰਦਰ ਪਏ ਭਾਰੀ ਮੀਂਹ ਕਾਰਨ ਕਈ ਲਿੰਕ ਸੜਕਾਂ ਹੋਈਆਂ ਤਹਿਸ-ਨਹਿਸ

ਅਜੀਤ ਡੈਸਕ 03-09-2025
ਬਲਾਚੌਰ, 2 ਸਤੰਬਰ (ਨਰੇਸ਼ ਧੌਲ)-ਪਿਛਲੇ ਕਈ ਦਿਨਾਂ ਤੋਂ ਇਲਾਕੇ ਅੰਦਰ ਪੈ ਰਹੇ ਲਗਾਤਾਰ ਮੀਂਹ ਕਾਰਨ ਕਈ ਪਿੰਡਾਂ ਨੂੰ ਜਾਣ ਵਾਲੀਆਂ ਲਿੰਕ ਸੜਕਾਂ 'ਤੇ ਵੱਡੇ-ਵੱਡੇ ਪਾੜ ਪੈ ਚੁੱਕੇ ਹਨ, ਜਿਸ ਕਾਰਨ ਆਵਾਜਾਈ ਵੀ ਵੱਡੇ ਪੱਧਰ 'ਤੇ ਪ੍ਰਭਾਵਿਤ ਹੋ ਰਹੀ ਹੈ | ਇਲਾਕੇ ਦੇ ਪਿੰਡ ਬਛੌੜੀ ਤੋਂ ਖਰੌੜ ਭੰਨੂ ਨੂੰ ਜਾਣ ਵਾਲੀ ਸੜਕ ਦੋ ਤਿੰਨ ਥਾਵਾਂ ਤੋਂ ਬੁਰੀ ਤਰ੍ਹਾਂ ਨੁਕਸਾਨੀ ਜਾ ਚੁੱਕੀ ਹੈ | ਸਿਰਫ ਦੋ ਪਹੀਆ ਵਾਹਨ ਚਾਲਕ ਹੀ ਆਰ-ਪਾਰ ਜਾ ਸਕਦੇ ਹਨ ਜਦ ਕਿ ਟਰੈਕਟਰ ਟਰਾਲੀਆਂ ਤੇ ਬੜੀਆਂ ਗੱਡੀਆਂ ਦਾ ਜਾਣਾ ਪੂਰੀ ਤਰ੍ਹਾਂ ਬੰਦ ਹੋ ਚੁੱਕਿਆ ਹੈ | ਇਸੇ ਤਰ੍ਹਾਂ ਪਿੰਡ ਬਛੌੜੀ ਤੋਂ ਚਣਕੋਈ ਨੂੰ ਜਾਣ ਵਾਲੀ ਲਿੰਕ ਸੜਕ 'ਤੇ ਵੀ ਵੱਡਾ ਪਾੜ ਪੈ ਚੁੱਕਾ ਹੈ, ਜਿਸ ਕਾਰਨ ਆਪਸੀ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ ਹੈ | ਇਲਾਕਾ ਵਾਸੀਆਂ ਨੇ ਦੱਸਿਆ ਕਿ ਜਦੋਂ ਵੀ ਜ਼ਿਆਦਾ ਬਰਸਾਤ ਪੈਂਦੀ ਹੈ ਤਾਂ ਇਹ ਦੋਨੋਂ ਲਿੰਕ ਸੜਕਾਂ 'ਤੇ ਅਕਸਰ ਹੀ ਵੱਡੇ ਪਾੜ ਪੈ ਜਾਂਦੇ ਹਨ ਇਸ ਲਈ ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਸੜਕਾਂ 'ਤੇ ਪੱਕੀਆਂ ਪੁਲੀਆਂ ਬਣਾਈਆਂ ਜਾਣ |
ਪਿਛਲੀ ਖ਼ਬਰ ਸਰਕਾਰੀ ਹਸਪਤਾਲ ਵਿਖੇ ਸਾਰੀਆਂ ਦਵਾਈਆਂ ਮੁਫ਼ਤ, ਮਰੀਜ਼ਾਂ ਨੂੰ ਪੈਸੇ ਖ਼ਰਚਣ ਦੀ ਲੋੜ ਨਹੀਂ-ਡਾ. ਸਿੰਘ ਅਗਲੀ ਖ਼ਬਰ ਨਸ਼ਾ ਕਰਦਾ ਇਕ ਵਿਅਕਤੀ ਸਮੇਤ ਹੈਰੋਇਨ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।