03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਖਟਕੜ ਕਲਾਂ 'ਚ ਨਵਜੋਤ ਸਾਹਿਤ ਸੰਸਥਾ ਵਲੋਂ ਪ੍ਰਤੀਯੋਗਤਾ ਮੁਕਾਬਲਾ <br/>

ਖਟਕੜ ਕਲਾਂ ਵਿਖੇ ਪ੍ਰਤੀਯੋਗੀ ਮਹਿਲਾਵਾਂ ਨੂੰ ਸਨਮਾਨ ਦੇਣ ਸਮੇਂ ਹਰਜੋਤ ਕੌਰ ਲੋਹਟੀਆ, ਸੁਰਜੀਤ ਮਜਾਰੀ, ਜੁਗਿੰਦਰ ਕੁੱਲੇਵਾਲ | <br/> 23-09-2025
ਬੰਗਾ, 22 ਸਤੰਬਰ (ਕੁਲਦੀਪ ਸਿੰਘ ਪਾਬਲਾ)-ਨਵਜੋਤ ਸਾਹਿਤ ਸੰਸਥਾ (ਰਜਿ.) ਔੜ ਵਲੋਂ ਸਾਹਿਤ ਦੇ ਖੇਤਰ ਵਿਚ ਮਹਿਲਾਵਾਂ ਦੀ ਭੂਮਿਕਾ ਨਾਲ ਸੰਬੰਧਤ ਸਵਾਲਾਂ 'ਤੇ ਅਧਾਰਿਤ ਲਿਖਤੀ ਪ੍ਰਤੀਯੋਗਤਾ ਕਰਵਾਈ ਗਈ | ਪ੍ਰਤੀਯੋਗਤਾ ਖਟਕੜ ਕਲਾਂ ਵਿਖੇ ਸਥਿਤ ਬੀਬੀ ਅਮਰ ਕੌਰ ਯਾਦਗਾਰੀ ਹਾਲ ਵਿਚ ਕਰਵਾਈ ਗਈ | ਪ੍ਰਤੀਯੋਗਤਾ ਵਿਚ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜੋਨ ਨਵਾਂਸ਼ਹਿਰ ਨਾਲ ਸੰਬੰਧਤ 13 ਪਰਿਵਾਰਾਂ ਦੀਆਂ ਮਹਿਲਾਵਾਂ ਨੇ ਭਾਗ ਲਿਆ | ਪ੍ਰਤੀਯੋਗਤਾ 'ਚ ਸਹਿਯੋਗੀ ਵਜੋਂ ਉਨ੍ਹਾਂ ਦੇ ਜੀਵਨ ਸਾਥੀ ਅਤੇ ਬੱਚੇ ਵੀ ਸ਼ਾਮਿਲ ਕੀਤੇ ਗਏ ਸਨ | ਪ੍ਰਤੀਯੋਗਤਾ ਵਿਚ 13 ਅੰਕਾਂ ਵਾਲੇ 13 ਸਵਾਲਾਂ ਦੇ ਹੱਲ ਲਈ 13 ਮਿੰਟ ਦਾ ਸਮਾਂ ਰੱਖਿਆ ਗਿਆ ਸੀ | ਪ੍ਰਤੀਯੋਗਤਾ ਵਿਚ ਭਾਗ ਲੈਣ ਵਾਲੇ 13 ਮਹਿਲਾ ਪ੍ਰਤੀਯੋਗੀਆਂ ਨੂੰ ਯਾਦਗਾਰੀ ਚਿੰਨ੍ਹ, ਮਾਣ ਪੱਤਰ ਤੇ ਫੁੱਲ ਮਲਾਵਾਂ ਪ੍ਰਦਾਨ ਕੀਤੀਆਂ ਗਈਆਂ | ਸਨਮਾਨ ਹਾਸਿਲ ਕਰਨ ਵਾਲਿਆਂ ਵਿਚ ਬਲਜਿੰਦਰ ਕੌਰ, ਕਮਲਜੀਤ ਕੌਰ, ਬਬੀਤਾ ਸਲਵਾਨ, ਸੁਖਜੀਤ ਕੌਰ, ਬਲਵੀਰ ਕੌਰ, ਬਲਵਿੰਦਰ ਕੌਰ, ਰਾਜਵਿੰਦਰ ਕੌਰ, ਨੀਲਮ ਬੇਗਮਪੁਰ, ਬਿਮਲਾ ਰਾਣੀ, ਰਾਜ ਕੁਮਾਰੀ, ਰੂਬੀ ਬੰਗਾ, ਨਰਿੰਦਰ ਕੌਰ, ਪਰਮਜੀਤ ਕੌਰ ਸ਼ਾਮਿਲ ਸਨ | ਸਮਾਗਮ ਵਿਚ ਜ਼ਿਲ੍ਹਾ ਯੋਜਨਾ ਬੋਰਡ ਦੇ ਨੁਮਾਇੰਦੇ ਤੇ ਮਹਿਲਾ ਆਗੂ ਬੀਬੀ ਹਰਜੋਤ ਕੌਰ ਲੋਹਟੀਆ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਉਕਤ ਪ੍ਰਤੀਯੋਗੀਆਂ ਦੀ ਸਨਮਾਨ ਰਸਮ ਨਿਭਾਉਂਦਿਆਂ ਕਿਹਾ ਕਿ ਪ੍ਰਸ਼ਨਾਵਲੀ ਵਿਚ ਸ਼ਾਮਲ ਮਹਿਲਾ ਵਰਗ ਦੀਆਂ ਸਾਹਿਤਕ ਉਪਲੱਬਧੀਆਂ ਮਹਿਲਾ ਸ਼ਕਤੀਕਰਨ ਦਾ ਪ੍ਰਮਾਣ ਹਨ | ਉਨ੍ਹਾਂ ਕਿਹਾ ਕਿ ਸਾਹਿਤ ਸਮੇਤ ਸਾਰੇ ਖੇਤਰਾਂ 'ਚ ਮਹਿਲਾਵਾਂ ਦੀ ਸ਼ਲਾਘਾਯੋਗ ਭੂਮਿਕਾ ਰਹੀ ਹੈ | ਉਪਰੰਤ ਨਵਜੋਤ ਸਾਹਿਤ ਸੰਸਥਾ ਔੜ ਦੇ ਪ੍ਰਧਾਨ ਸੁਰਜੀਤ ਮਜਾਰੀ ਤੇ ਤਰਕਸ਼ੀਲ ਸੁਸਾਇਟੀ ਦੇ ਸੱਭਿਆਚਾਰਕ ਵਿੰਗ ਦੇ ਮੁਖੀ ਜੁਗਿੰਦਰ ਸਿੰਘ ਕੁੱਲੇਵਾਲ ਨੇ ਇਸ ਪ੍ਰਤੀਯੋਗਤਾ ਨੂੰ ਸਮਾਜ ਅੰਦਰ ਚੇਤਨਾ ਦਾ ਪ੍ਰੇਰਕ ਕਾਰਜ ਦੱਸਿਆ | ਬੁਲਾਰਿਆਂ ਵਲੋਂ ਸ਼ਹੀਦ ਭਗਤ ਸਿੰਘ ਦੇ ਸੰਘਰਸ਼ਮਈ ਜੀਵਨ ਸੰਬੰਧੀ ਰੌਸ਼ਨੀ ਵੀ ਪਾਈ ਗਈ | ਮੰਚ ਦਾ ਸੰਚਾਲਨ ਸੰਸਥਾ ਦੇ ਸਕੱਤਰ ਰਾਜਿੰਦਰ ਜੱਸਲ ਨੇ ਨਿਭਾਇਆ | ਪ੍ਰੀਖਿਆ ਦਾ ਨਤੀਜਾ ਤਿਆਰ ਕਰਨ ਦੀ ਜ਼ਿੰਮੇਵਾਰੀ ਸੋਮਾ ਸਬਲੋਕ ਵਲੋਂ ਨਿਭਾਈ ਗਈ | ਇਸ ਮੌਕੇ ਸੰਸਥਾ ਦੇ ਨੁਮਾਇੰਦਿਆਂ ਵਿਚ ਸਤਪਾਲ ਸਾਹਲੋਂ, ਰਜਨੀ ਸ਼ਰਮਾ, ਗੁਰਨੇਕ ਸ਼ੇਰ, ਹਰੀ ਕਿਸ਼ਨ ਪਟਵਾਰੀ, ਹਰਮਿੰਦਰ ਹੈਰੀ, ਦਵਿੰਦਰ ਸਕੋਹਪੁਰੀ, ਵਿਨੈ ਸ਼ਰਮਾ, ਦਵਿੰਦਰ ਬੇਗਮਪੁਰੀ ਨੇ ਕਾਵਿ ਰਚਨਾਵਾਂ ਸਾਂਝੀਆਂ ਕੀਤੀਆਂ | ਇਸ ਮੌਕੇ ਤਰਕਸ਼ੀਲ ਸੁਸਾਇਟੀ ਵਲੋਂ ਸਤਪਾਲ ਸਲੋਹ, ਕੁਲਵਿੰਦਰ ਖਟਕੜ, ਜਗਦੀਸ਼ ਰਾਏਪੁਰਡੱਬਾ, ਮੋਹਣ ਬੀਕਾ, ਜਸਬੀਰ ਬੇਗ਼ਮਪੁਰੀ ਆਦਿ ਸ਼ਾਮਿਲ ਸਨ |

ਪਿਛਲੀ ਖ਼ਬਰ ਨੈਸ਼ਨਲ ਹਾਈਵੇ 'ਤੇ ਸੰਤੁਨਲ ਵਿਗੜਨ ਨਾਲ ਪਲਟਿਆ ਟੈਂਪੂ, ਚਾਲਕ ਜ਼ਖ਼ਮੀ <br/> ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ 'ਚ ਅਹਿਮ ਮਤੇ ਪਾਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।