ਬਹਿਰਾਮ, 15 ਅਕਤੂਬਰ (ਨਛੱਤਰ ਸਿੰਘ ਬਹਿਰਾਮ)-'ਵੋਟ ਚੋਰ, ਗੱਦੀ ਛੋੜ' ਸਕੀਮ ਤਹਿਤ ਬਹਿਰਾਮ 'ਚ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਸੇਵਾ ਦਲ ਅਮਰਜੀਤ ਕਲਸੀ ਦੀ ਅਗਵਾਈ ਵਿੱਚ ਵਰਕਰਾਂ ਦੇ ਫਾਰਮ ਭਰੇ | ਉਪਰੰਤ ਉਨ੍ਹਾ ਕਿਹਾ ਕਿ ਲੋਕ ਕਾਂਗਰਸ ਪਾਰਟੀ ਵਿੱਚੋ ਆਪਣਾ ਭਵਿੱਖ ਦੇਖ ਰਹੇ ਹਨ | ਕਾਂਗਰਸ ਪਾਰਟੀ ਹੀ ਇੱਕ ਐਹੋ ਜਿਹੀ ਪਾਰਟੀ ਹੈ, ਜੋ ਹਰੇਕ ਵਰਗ ਦਾ ਧਿਆਨ ਰੱਖਦੀ ਹੈ | ਇਸ ਮੌਕੇ ਸੁੱਚਾ ਸਿੰਘ ਰੰਧਾਵਾ ਬਹਿਰਾਮ, ਹਰਜੀਤ ਸਿੰਘ ਸਾਬੀ, ਜੋਬਨ ਕਲਸੀ, ਸੁਖਵਿੰਦਰ ਸਿੰਘ, ਅਵਤਾਰ ਸਿੰਘ ਮਾਨ, ਬੀਬੀ ਰਸ਼ਪਾਲ ਕੌਰ ਸਰਪੰਚ ਤਲਵੰਡੀ ਜੱਟਾਂ, ਬਲਵਿੰਦਰ ਸਿੰਘ ਚਾਹਲ, ਹਰਦੀਪ ਕੁਮਾਰ ਪੰਚ, ਪਰਮਜੀਤ ਸਾਬਕਾ ਪੰਚ ਆਦਿ ਹਾਜ਼ਰ ਸਨ |