21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਸਿਖਲਾਈ ਸੈਂਟਰ ਬੂੰਗੜੀ ਵਿਖੇ ਗ੍ਰਾਮ ਪੰਚਾਇਤ ਵਲੋਂ ਲੜਕੀਆਂ ਦਾ ਕੋਰਸ ਸਮਾਪਤ ਹੋਣ 'ਤੇ ਵੰਡੇ ਸਰਟੀਫਿਕੇਟ

ਅਜੀਤ ਡੈਸਕ 18-10-2025
ਬਲਾਚੌਰ, 17 ਅਕਤੂਬਰ (ਨਰੇਸ਼ ਧੌਲ)-ਗ੍ਰਾਮ ਪੰਚਾਇਤ ਬੂੰਗੜੀ ਵਲੋਂ ਪਿੰਡ ਦੀਆਂ ਲੜਕੀਆਂ ਨੂੰ ਸਿਲਾਈ ਦੀ ਸਿਖਲਾਈ ਦੇਣ ਲਈ ਛੇ ਮਹੀਨੇ ਪਹਿਲਾਂ ਸਿਖਲਾਈ ਸੈਂਟਰ ਖੋਲਿ੍ਹਆ ਗਿਆ ਸੀ, ਜਿਸ ਦਾ ਕੋਰਸ ਪੂਰਾ ਹੋਣ ਉਪਰੰਤ ਪਿੰਡ ਦੇ ਸਰਪੰਚ ਗੁਰਮੀਤ ਕੌਰ ਕਟਾਰੀਆ ਤੇ ਪਿ੍ੰਸੀਪਲ ਹਰਬੰਸ ਲਾਲ ਕਟਾਰੀਆ ਸਟੇਟ ਅਵਾਰਡੀ ਵਲੋਂ ਸਾਂਝੇ ਤੌਰ 'ਤੇ ਮੁਹਤਬਰਾਂ ਦੀ ਹਾਜ਼ਰੀ ਦੌਰਾਨ ਲੜਕੀਆਂ ਨੂੰ ਸਰਟੀਫਿਕੇਟ ਵੰਡੇ ਗਏ | ਉਪਰੰਤ ਉਨ੍ਹਾਂ ਕਿਹਾ ਕਿ ਇਸ ਸਿਖਲਾਈ ਨਾਲ ਜਿਥੇ ਲੜਕੀਆਂ ਨੇ ਛੇ ਮਹੀਨੇ ਲਗਨ ਤੇ ਮਿਹਨਤ ਨਾਲ ਕੋਰਸ ਪੂਰਾ ਕੀਤਾ ਹੈ ਉਥੇ ਹੀ ਇਹ ਲੜਕੀਆਂ ਹੁਣ ਸਿਲਾਈ ਸਿੱਖ ਕੇ ਆਪਣਾ ਕਾਰੋਬਾਰ ਵੀ ਸ਼ੁਰੂ ਕਰ ਸਕਦੀਆਂ ਹਨ | ਸਰਪੰਚ ਗੁਰਮੀਤ ਕੌਰ ਨੇ ਦੱਸਿਆ ਕਿ ਸਿਮਰਨਜੀਤ ਕੌਰ ਤੇ ਰੇਨੂੰ ਬਾਲਾ ਵਲੋਂ ਲੜਕੀਆਂ ਨੂੰ ਸਿਲਾਈ ਦੀ ਸਿਖਲਾਈ ਦਿੱਤੀ ਗਈ ਹੈ ਅਤੇ ਇਸ ਕੋਰਸ ਦੌਰਾਨ ਕਿਸੇ ਵੀ ਲੜਕੀ ਤੋਂ ਕੋਈ ਵੀ ਫ਼ੀਸ ਨਹੀਂ ਲਈ ਗਈ | ਇਸ ਮੌਕੇ ਸਰਪੰਚ ਗੁਰਮੀਤ ਕੌਰ, ਹਰਬੰਸ ਲਾਲ ਕਟਾਰੀਆ, ਸੱਤ ਪਾਲ ਪੰਚ, ਰਣਜੀਤ ਕੌਰ ਪੰਚ, ਮਦਨ ਲਾਲ ਪੰਚ, ਸਿਮਰਨਜੀਤ ਕੌਰ, ਰੈਨੂੰ ਬਾਲਾ ਤੋਂ ਇਲਾਵਾ ਪਿੰਡ ਦੀਆਂ ਲੜਕੀਆਂ ਤੇ ਔਰਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਰਾਮ ਕੁਮਾਰ ਮੁਕਾਰੀ ਚੇਅਰਮੈਨ ਸੈਣੀ ਵੈਲਫੇਅਰ ਬੋਰਡ ਪੰਜਾਬ ਵਲੋਂ ਚੰਦਰ ਮੋਹਣ ਜੇਡੀ ਜ਼ਿਲ੍ਹਾ ਮੀਡੀਆ ਇੰਚਾਰਜ ਨਾਲ ਮੁਲਾ... ਅਗਲੀ ਖ਼ਬਰ ਸਤਾ ਗੋਤ ਬਜਾੜ ਪਿੰਡ ਟੋਰੋਵਾਲ ਵਿਖੇ ਜੋੜ ਮੇਲਾ ਦਿਵਾਲੀ ਮੌਕੇ 21 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।