ਪੋਜੇਵਾਲ ਸਰਾਂ, 17 ਅਕਤੂਬਰ (ਨਵਾਂਗਰਾਈਾ)-ਮੰਦਰ ਬਾਬਾ ਰਾਣਾ ਸੀਤਜੀ ਸਤਾ ਗੋਤ ਬਜਾੜ ਪਿੰਡ ਟੋਰੋਵਾਲ ਵਿਖੇ ਜੋੜ ਮੇਲਾ 21 ਅਕਤੂਬਰ ਨੂੰ ਲੱਗੇਗਾ | ਇਸ ਸੰਬੰਧੀ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿਚ ਸਰਬਸੰਮਤੀ ਨਾਲ ਫੈਸਲਾ ਕੀਤਾ | ਸਤਾ ਗੋਤ ਬਜਾੜ ਪਿੰਡ ਟੋਰੋਵਾਲ ਵਿਖੇ ਸਾਲਾਨਾ ਜੋੜ ਮੇਲਾ 21 ਅਕਤੂਬਰ ਨੂੰ ਹੀ ਮਨਾਇਆ ਜਾਵੇਗਾ | ਇਸ ਸੰਬੰਧੀ ਚਰਨਜੀਤ ਟੋਰੋਵਾਲ ਨੇ ਦਿੱਤੀ ਅਤੇ ਉਨ੍ਹਾਂ ਕੰਢੀ, ਬੀਤ ਤੇ ਦੂਣੀ ਇਲਾਕੇ ਦੇ ਸਾਰੇ ਪਿੰਡਾਂ ਦੇ ਬਜਾੜ ਗੋਤ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 21 ਅਕਤੂਬਰ ਨੂੰ ਹੀ ਇਸ ਅਸਥਾਨ 'ਤੇ ਆਉਣ ਤੇ ਪੂਜਾ ਵਿਚ ਭਾਗ ਲੈਣ |