ਬੰਗਾ, 17 ਅਕਤੂਬਰ (ਕੁਲਦੀਪ ਸਿੰਘ ਪਾਬਲਾ)-ਲਾਇਨਜ਼ ਕਲੱਬ ਬੰਗਾ ਸਿਮਰਨ ਵਲੋਂ ਇੰਟਰਨੈਸ਼ਨਲ ਪ੍ਰਧਾਨ ਲਾਇਨ ਏ. ਪੀ. ਸਿੰਘ ਵਲੋਂ ਜੋ ਬੀਤੇ ਦਿਨ ਲਾਇਨਜ਼ ਕਲੱਬ ਇੰਟਰਨੈਸ਼ਨਲ ਦੀ ਬੋਰਡ ਮੀਟਿੰਗ 'ਚ ਲਾਇਨ ਸਵਰਨ ਸਿੰਘ ਖਾਲਸਾ ਨੂੰ ਸਾਬਕਾ ਡਿਸਟਿ੍ਕ ਗਵਰਨਰ ਦੇ ਨਾਂਅ ਨਾਲ ਸਨਮਾਨਿਤ ਕੀਤਾ, ਉਸ ਦੀ ਖੁਸ਼ੀ ਮਨਾਉਂਦੇ ਹੋਏ ਲਾਇਨਜ ਕਲੱਬ ਬੰਗਾ ਸਿਮਰਨ ਦੀ ਪ੍ਰਧਾਨ ਲਾਇਨ ਮੀਨੂੰ ਭੁੱਟਾ ਦੀ ਪ੍ਰਧਾਨਗੀ ਹੇਠ ਡਾਕਟਰ ਗੁਰਮੀਤ ਸਿੰਘ ਤੇ ਵਨੀਤਾ ਕੁਮਾਰੀ ਦੇ ਵਿਸ਼ੇਸ਼ ਸਹਿਯੋਗ ਨਾਲ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਬੰਗਾ ਵਿਖੇ ਤੀਜਾ ਮੁਫ਼ਤ ਕੈਂਸਰ ਜਾਗਰੂਕਤਾ ਕਮ ਮੈਡੀਕਲ ਜਾਂਚ ਕੈਂਪ ਲਗਾਇਆ | ਇਸ ਦੌਰਾਨ ਮਰੀਜਾਂ ਨੂੰ ਡਾਕਟਰ ਗੁਰਮੀਤ ਸਿੰਘ ਵਲੋਂ ਕੈਂਸਰ ਦੀ ਰੋਕਥਾਮ ਲਈ ਆਪਣੀ ਸਿਹਤ ਦਾ ਧਿਆਨ ਰੱਖਣ ਲਈ ਸਾਫ ਸੁਥਰਾ ਖਾਣ ਪੀਣ ਲਈ ਕਿਹਾ | ਇਸ ਦੌਰਾਨ ਮਰੀਜ਼ਾਂ ਦੀ ਮੁਫ਼ਤ ਮੈਡੀਕਲ ਜਾਂਚ, ਮੁਫ਼ਤ ਦਵਾਈਆ ਤੇ ਮੁਫ਼ਤ ਬਲੱਡ ਟੈਸਟ ਵੀ ਕੀਤੇ ਗਏ | ਇਸ ਦੌਰਾਨ ਪ੍ਰਧਾਨ ਲਾਇਨ ਮੀਨੂੰ ਭੁੱਟਾ ਨੇ ਇੰਟਰਨੈਸ਼ਨਲ ਪ੍ਰਧਾਨ ਲਾਇਨ ਏ. ਪੀ. ਸਿੰਘ ਦਾ ਮੀਡੀਆ ਦੇ ਰਾਹੀਂ ਲਾਇਨ ਸਵਰਨ ਸਿੰਘ ਖਾਲਸਾ ਨੂੰ ਸਾਬਕਾ ਡਿਸਟਿ੍ਕ ਗਵਰਨਰ ਘੋਸ਼ਿਤ ਕਰਨ 'ਤੇ ਧੰਨਵਾਦ ਕੀਤਾ | ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਾਬਕਾ ਡਿਸਟਿ੍ਕ ਗਵਰਨਰ ਲਾਇਨ ਸਵਰਨ ਸਿੰਘ ਖਾਲਸਾ ਨੂੰ ਇਸ ਵਿਸ਼ੇਸ਼ ਅਹੁਦੇ ਦੀ ਵਧਾਈ ਦਿੱਤੀ | ਇਸ ਵਿਸ਼ੇਸ਼ ਪ੍ਰਾਜੈਕਟ ਦੌਰਾਨ ਸ਼ਾਮਲ ਹੋਏ ਲਾਇਨਜ਼ ਕਲੱਬ ਬੰਗਾ ਸਿਮਰਨ ਤੇ ਲਾਇਨਜ਼ ਕਲੱਬ ਬੰਗਾ ਸਿਟੀ ਸਮਾਈਲ ਦਾ ਵੀ ਧੰਨਵਾਦ ਕੀਤਾ | ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਾਬਕਾ ਡਿਸਟਿ੍ਕ ਗਵਰਨਰ ਲਾਇਨ ਸਵਰਨ ਸਿੰਘ ਖਾਲਸਾ ਨੇ ਇਸ ਵਿਸ਼ੇਸ਼ ਸਮਾਗਮ ਦੀ ਵਡਿਆਈ ਕਰਦੇ ਹੋਏ ਕਿਹਾ ਕਿ ਮੈਂ ਇੰਟਰਨੈਸ਼ਨਲ ਪ੍ਰਧਾਨ ਲਾਇਨ ਏ. ਪੀ. ਸਿੰਘ ਵਲੋਂ ਬਹੁਤ ਜਲਦ ਲਗਣ ਜਾ ਰਹੇ ਡਿਸਟਿ੍ਕ 321-ਡੀ ਦੇ ਸਮਾਗਮ ਵਿਚ ਇਸ ਕਲੱਬ ਨੂੰ ਵਿਸ਼ੇਸ਼ ਸਨਮਾਨ ਦੇ ਨਾਲ ਸਨਮਾਨਿਤ ਕਰਵਾਵਾਂਗਾ | ਖਾਲਸਾ ਨੇ ਕਿਹਾ ਕਿ ਲਾਇਨ ਧੀਰਜ ਮੱਕੜ ਜੋ ਅਮਰੀਕਾ ਤੋਂ ਇਸ ਕਲੱਬ ਲਈ ਦਿਸ਼ਾ ਨਿਰਦੇਸ਼ਕ ਵਜੋਂ ਕੰਮ ਕਰ ਰਹੇ ਹਨ ਮੈਂ ਉਸ ਨੂੰ ਸੰਨ 2017-18 ਵਿਚ ਵੀ ਡਿਸਟਿ੍ਕ ਐਵਾਰਡ ਨਾਲ ਸਨਮਾਨਿਤ ਕੀਤਾ ਸੀ | ਇਸ ਦੌਰਾਨ ਲਾਇਨਜ ਕਲੱਬ ਬੰਗਾ ਸਿਮਰਨ ਦੇ ਸਮੂਹ ਲਾਇਨ ਮੈਂਬਰਾਂ ਦੇ ਨਾਲ ਲਾਇਨਜ ਕਲੱਬ ਬੰਗਾ ਸਿਟੀ ਸਮਾਈਲ ਦੇ ਸਮੂਹ ਲਾਇਨ ਮੈਂਬਰ ਵੀ ਸ਼ਾਮਲ ਹੋਏ |