07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਪੰਜਾਬ ਸਰਕਾਰ ਰਾਜ ਦੇ 3100 ਪਿੰਡਾਂ 'ਚ ਪਹਿਲੇ ਗੇੜ ਦੌਰਾਨ ਖੇਡ ਦੇ ਮੈਦਾਨਾਂ ਨੂੰ ਆਧੁਨਿਕ ਤਕਨੀਕਾਂ ਨਾਲ ਤਿਆਰ ਕਰ ਰਹੀ-ਜਲਾਲਪੁਰ

ਅਜੀਤ ਡੈਸਕ 20-10-2025

ਨਵਾਂਸ਼ਹਿਰ/ਪੋਜੇਵਾਲ ਸਰਾਂ, 19 ਅਕਤੂਬਰ (ਜਸਬੀਰ ਸਿੰਘ ਨੂਰਪੁਰ, ਨਵਾਂਗਰਾਈਾ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ 69ਵੀਂਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਬੈਡਮਿੰਟਨ ਲੜਕੇ 14 ਸਾਲ ਦਾ ਟੂਰਨਾਮੈਂਟ ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿ.) ਅਨੀਤਾ ਸ਼ਰਮਾ, ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿ.) ਲਖਵੀਰ ਸਿੰਘ ਤੇ ਦਵਿੰਦਰ ਕੌਰ ਜ਼ਿਲ੍ਹਾ ਖੇਡ ਕੋਆਰਡੀਨੇਟਰ ਦੀ ਅਗਵਾਈ 'ਚ ਇਨਡੋਰ ਨਵਾਂਸ਼ਹਿਰ ਵਿਖੇ ਚੱਲ ਰਿਹਾ ਹੈ | ਇਸ ਰਾਜ ਪੱਧਰੀ ਟੂਰਨਾਮੈਂਟ ਦੇ ਆਖਰੀ ਦਿਨ ਉਦਘਟਾਨ ਸਤਨਾਮ ਸਿੰਘ ਜਲਾਲਪੁਰ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਵਲੋਂ ਕੀਤਾ | ਇਸ ਮੌਕੇ ਆਪਣੇ ਸੰਬੋਧਨ 'ਚ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਦੇ ਵਿਕਾਸ ਲਈ ਲਗਾਤਾਰ ਯਤਨਸ਼ੀਲ ਹੈ ਤੇ ਪੰਜਾਬ ਸਰਕਾਰ ਰਾਜ ਦੇ 3100 ਪਿੰਡਾਂ ਦੇ ਖੇਡ ਮੈਦਾਨਾਂ ਨੂੰ ਅਤੀ ਆਧੁਨਿਕ ਤਕਨੀਕਾਂ ਨਾਲ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨਾਲ ਸਾਡੇ ਨੌਜਵਾਨ ਨਸ਼ਿਆਂ ਤੋਂ ਹਟ ਕੇ ਖੇਡ ਦੇ ਮੈਦਾਨਾਂ 'ਚ ਆਉਣਗੇ | ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫਸਰ(ਸੈ. ਸਿ.) ਲਖਵੀਰ ਸਿੰਘ ਤੇ ਦਵਿੰਦਰ ਕੌਰ ਜ਼ਿਲ੍ਹਾ ਖੇਡ ਕੋਆਰਡੀਨੇਟਰ ਵਲੋਂ ਬਾਹਰੋਂ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ ਤੇ ਖੇਡਾਂ ਅਨੁਸ਼ਾਸਨ ਵਿਚ ਰਹਿ ਕੇ ਖੇਡਣ ਦੀ ਅਪੀਲ ਕੀਤੀ | ਇਸ ਮੌਕੇ ਦਵਿੰਦਰ ਕੌਰ ਜ਼ਿਲ੍ਹਾ ਖੇਡ ਕੋਆਰਡੀਨੇਟਰ, ਪਰਵਿੰਦਰ ਸਿੰਘ ਭੰਗਲ ਸਟੇਟ ਐਵਾਰਡੀ ਜਨਰਲ ਸਕੱਤਰ ਡੀ. ਟੀ. ਸੀ, ਹੈੱਡ ਮਾਸਟਰ ਦਲਜੀਤ ਸਿੰਘ ਬੋਲਾ, ਪਿ੍ੰਸੀਪਲ ਰਜਿੰਦਰ ਸਿੰਘ ਗਿੱਲ, ਹੈੱਡ ਮਾਸਟਰ ਅਮਨਪ੍ਰੀਤ ਸਿੰਘ ਜੌਹਰ, ਹੈੱਡ ਮਾਸਟਰ ਦਿਨੇਸ਼ ਗੌਤਮ, ਹੈੱਡ ਮਾਸਟਰ ਨਵੀਨ ਗੁਲਾਟੀ, ਹੈੱਡ ਮਾਸਟਰ ਬਲਜੀਤ ਕੁਮਾਰ, ਹੈੱਡ ਮਾਸਟਰ ਸੁਰੇਸ਼ ਕੁਮਾਰ ਸ਼ਾਸਤਰੀ, ਰਾਕੇਸ਼ ਗੰਗੜ, ਨਵਦੀਪ ਸਿੰਘ, ਅਮਨਦੀਪ ਬੇਗਮਪੁਰੀ, ਰਮੇਸ਼ ਕੁਮਾਰ ਮੈਸ ਇੰਚਾਰਜ, ਲੈਕਚਰਾਰ ਸਰਬਜੀਤ ਕੌਰ, ਕਿਰਨ ਕੁਮਾਰੀ, ਸੁਨੀਤਾ ਰਾਣੀ, ਨਰਿੰਦਰ ਕੌਰ, ਡਾ. ਸੰਦੀਪ ਕੁਮਾਰੀ, ਨੀਲਮ ਰਾਣੀ, ਪੂਨਮ ਰਾਣੀ, ਕਰਮਜੀਤ ਕੌਰ, ਜਸਵੀਰ ਕੌਰ, ਰੇਸ਼ਮ ਕੌਰ, ਦਲਬੀਰ ਕੌਰ, ਜਗਸ਼ੀਰ ਸਿੰਘ, ਅਸ਼ੋਕ ਕੁਮਾਰ, ਕਮਲ ਦੇਵ, ਕੁਲਵੀਰ ਸਿੰਘ, ਪ੍ਰਦੀਪ ਕੁਮਾਰ ਤੇਜੀ, ਜੋਗੇਸ਼ ਕੁਮਾਰ, ਦੇਸ ਰਾਜ, ਸੰਜੀਵ ਕੁਮਾਰ, ਅਵਤਾਰ ਸਿੰਘ, ਜਸਵਿੰਦਰ ਸਿੰਘ, ਅਮਰਜੀਤ ਸਿੰਘ, ਕੁਲਵਿੰਦਰ ਕੌਰ, ਮਨਜੀਤ ਕੌਰ, ਮਨਦੀਪ ਕੌਰ, ਕੁਲਵਿੰਦਰ ਕੁਮਾਰ, ਅਮਨਦੀਪ ਕੌਰ ਖਟਕੜ ਕਲਾਂ, ਜਗਸ਼ੀਰ ਸਿੰਘ, ਨਰੇਸ਼ ਕੁਮਾਰ, ਸੰਦੀਪ ਬਾਲੀ, ਜਸਕਰਨ ਸਿੰਘ, ਡਾ. ਸੰਦੀਪ ਕੌਰ, ਕਰਮਜੀਤ ਕੌਰ, ਬਲਦੇਵ ਸਿੱਧੂ ਮੈਨੇਜਰ ਆਦਿ ਸਮੇਤ ਡੀ. ਪੀ. ਈ., ਪੀ. ਟੀ. ਆਈ. ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਖਟਕੜ ਕਲਾਂ 'ਚ 51.70 ਕਰੋੜ ਦੀ ਲਾਗਤ ਨਾਲ ਮੁਕੰਮਲ ਹੋਵੇਗਾ ਯਾਦਗਾਰੀ ਵਿਰਾਸਤੀ ਕੰਪਲੈਕਸ ਅਗਲੀ ਖ਼ਬਰ ਚੜ੍ਹਦੀ ਕਲਾ ਸੇਵਕ ਜਥੇ ਨੇ ਕੀਰਤਨ ਦਰਬਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।