08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਪ੍ਰਦੂਸ਼ਣ ਮੁਕਤ ਗਰੀਨ ਦੀਵਾਲੀ ਮਨਾ ਕੇ ਸੁਰੱਖਿਅਤ ਰਹੀਏ-ਡਾ. ਜਸਵਿੰਦਰ ਸਿੰਘ ਸੈਣੀ

ਅਜੀਤ ਡੈਸਕ 20-10-2025
ਨਵਾਂਸ਼ਹਿਰ, 19 ਅਕਤੂਬਰ (ਹਰਮਿੰਦਰ ਸਿੰਘ ਪਿੰਟੂ)-ਰਾਜਾ ਹਸਪਤਾਲ ਮੋਤਾ ਸਿੰਘ ਰੋਡ ਨਵਾਂਸ਼ਹਿਰ ਦੇ ਡਾਇਰੈਕਟਰ ਡਾ. ਜਸਵਿੰਦਰ ਸਿੰਘ ਤੇ ਡਾ. ਅਮਰਿੰਦਰ ਸਿੰਘ ਸੈਣੀ ਨੇ ਜਨਤਾ ਨੂੰ ਅਪੀਲ ਕੀਤੀ ਕਿ ਪ੍ਰਦੂਸ਼ਣ ਮੁਕਤ ਗਰੀਨ ਦੀਵਾਲੀ ਮਨਾ ਕੇ ਆਪ ਸੁਰੱਖਿਅਤ ਰਹੋ ਤੇ ਦੂਜਿਆਂ ਨੂੰ ਸੁਰੱਖਿਅਤ ਰੱਖੋ | ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਪਟਾਕਿਆਂ ਤੋਂ ਨਿਕਲਣ ਵਾਲਾ ਧੂੰਆ ਬਹੁਤ ਹੀ ਜ਼ਹਿਰੀਲਾ ਹੁੰਦਾ ਹੈ, ਇਸ ਲਈ ਪਟਾਕੇ ਚਲਾਉਣ ਸਮੇਂ ਹਮੇਸ਼ਾ ਸਾਵਧਾਨੀ ਵਰਤੋ | ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਬੂਟੇ ਲਗਾ ਅਤੇ ਉਨ੍ਹਾਂ ਦੀ ਸੇਵਾ ਸੰਭਾਲ ਕਰੋ | ਜੇਕਰ ਅਸੀਂ ਬੂਟੇ ਨਾ ਲਗਾਏ ਤਾਂ ਧਰਤੀ ਦਾ ਪਾਣੀ ਦਾ ਪੱਧਰ ਥੱਲੇ ਚਲੇ ਜਾਵੇਗਾ | ਡਾ. ਜਸਵਿੰਦਰ ਸਿੰਘ ਤੇ ਡਾ. ਅਮਰਿੰਦਰ ਸਿੰਘ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਦੀਵਾਲੀ ਦਾ ਤਿਉਹਾਰ ਆਪਸੀ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦਾ ਹੈ | ਇਸ ਦਿਨ ਲੋਕ ਜਿਥੇ ਘਰਾਂ ਦੀ ਸਾਫ ਸਫਾਈ ਕਰਦੇ ਹਨ, ਉਥੇ ਇਕ ਦੂਜੇ ਨੂੰ ਤੋਹਫੇ ਦੇ ਕੇ ਖੁਸ਼ੀ ਦਾ ਇਜ਼ਹਾਰ ਕਰਦੇ ਹਨ |
ਪਿਛਲੀ ਖ਼ਬਰ ਸੁਆਮੀ ਗੰਗਾ ਨੰਦ ਭੂਰੀਵਾਲੇ ਸੇਵਾ ਸੰਮਤੀ ਵਲੋਂ ਬਲਾਚੌਰ ਵਿਖੇ ਖੂਨਦਾਨ ਕੈਂਪ 22 ਨੂੰ -ਥੋਪੀਆ ਅਗਲੀ ਖ਼ਬਰ ਪੰਜਾਬੀ ਵੀਰੋ ਆਓ ਸਾਰੇ ਪ੍ਰਦੂਸ਼ਣ ਰਹਿਤ ਦੀਵਾਲੀ ਦਾ ਤਿਉਹਾਰ ਮਨਾਈਏ-ਡਾ. ਉਂਕਾਰ ਸਿੰਘ, ਮੈਡਮ ਦਲਜੀਤ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।