ਬੰਗਾ, 23 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਆਮ ਆਦਮੀ ਪਾਰਟੀ ਪੰਜਾਬ ਦੀ ਸਕੱਤਰ ਵੂਮੈਨ ਵਿੰਗ ਮੈਡਮ ਹਰਜੋਤ ਕੌਰ ਲੋਹਟੀਆ ਨੇ ਬਾਬਾ ਵਿਸ਼ਵਕਰਮਾ ਦਿਵਸ ਦੇ ਪਵਿੱਤਰ ਮੌਕੇ 'ਤੇ ਔੜ ਮੰਦਰ ਵਿਖੇ ਹਾਜ਼ਰੀ ਭਰੀ | ਆਈਆਂ ਹੋਈਆਂ ਸੰਗਤਾਂ ਨੂੰ ਵਿਸ਼ਵਕਰਮਾ ਦਿਵਸ ਦੀ ਮੁਬਾਰਕਬਾਦ ਦਿੱਤੀ | ਸੰਗਤ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਬਾਬਾ ਵਿਸ਼ਵਕਰਮਾ ਮਿਹਨਤ, ਨਿਸ਼ਠਾ ਤੇ ਰਚਨਾਤਮਿਕਤਾ ਦੇ ਪ੍ਰਤੀਕ ਹਨ | ਸਾਨੂੰ ਸਭ ਨੂੰ ਉਨ੍ਹਾਂ ਦੇ ਉਪਦੇਸ਼ਾਂ 'ਤੇ ਚੱਲਦਿਆਂ ਸਮਾਜ ਤੇ ਦੇਸ਼ ਦੀ ਤਰੱਕੀ ਲਈ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ | ਹਰਜੋਤ ਲੋਹਟੀਆ ਨੇ ਦੱਸਿਆ ਕਿ ਮੌਜੂਦਾ ਸਰਕਾਰ ਵੱਲੋਂ ਮਜ਼ਦੂਰਾਂ, ਕਾਰੀਗਰਾਂ ਤੇ ਤਕਨੀਕੀ ਵਰਗ ਦੀ ਭਲਾਈ ਲਈ ਕਈ ਲੋਕ-ਹਿਤੈਸ਼ੀ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਲਾਭ ਆਮ ਪਰਿਵਾਰਾਂ ਤੱਕ ਪਹੁੰਚ ਰਿਹਾ ਹੈ | ਸਮਾਗਮ ਦੌਰਾਨ ਸੰਗਤਾਂ ਵੱਲੋਂ ਵੀ ਬਾਬਾ ਵਿਸ਼ਵਕਰਮਾ ਦੇ ਉਪਦੇਸ਼ਾਂ ਨੂੰ ਯਾਦ ਕਰਦੇ ਹੋਏ ਸਮਾਜਿਕ ਏਕਤਾ ਤੇ ਮਿਹਨਤ ਦੀ ਰਾਹ 'ਤੇ ਤੁਰਨ ਦਾ ਸੰਕਲਪ ਲਿਆ | ਇਸ ਮੌਕੇ ਹਲਕਾ ਬੰਗਾ ਤੋਂ ਮੀਡੀਆ ਇੰਚਾਰਜ ਮਨਜੀਤ ਸਿੰਘ ਨਾਮਧਾਰੀ, ਸਹਿ-ਇੰਚਾਰਜ ਖੁਸ਼ਵਿੰਦਰ ਸਿੰਘ, ਮਲਕੀਤ ਸਿੰਘ ਚਾਹਲਾਂ, ਰਾਜ ਕੁਮਾਰ ਬਾਲੋਂ, ਜਸਕਵਰਦੀਪ ਸਿੰਘ, ਸੁਖਜੀਤ ਸਿੰਘ, ਹਰਜੀਤ ਸਿੰਘ, ਗੁਲਸ਼ਨ, ਬਾਬੀ, ਗੁਰਦੀਪ, ਸੰਦੀਪ ਸਿੰਘ, ਰੁਪਿੰਦਰ ਸਿੰਘ ਲਾਇਲ, ਜੋਗਾ ਸਿੰਘ ਗੜਪੜ, ਤਰਸੇਮ ਸਿੰਘ ਬਿੱਟੂ ਮੀਰਪੁਰ ਲੱਖਾ, ਸੁਰਿੰਦਰ ਸਿੰਘ ਗੜਪੜ, ਕਾਲਾ ਆਰੇ ਵਾਲਾ, ਮੇਸ਼ੀ ਕਾਰਖ਼ਾਨੇ ਵਾਲਾ, ਬਲਵਿੰਦਰ ਸਿੰਘ ਸਿਆਣ, ਲਖਵਿੰਦਰ ਸਿੰਘ ਲਾਡੀ, ਸ਼ਰਨਜੀਤ ਸਿੰਘ ਸ਼ੀਰਾ, ਇੰਦਰਜੀਤ ਸਿੰਘ ਸ਼ੀਰਾ, ਸਰਬਜੀਤ ਸਿੰਘ ਸਿਆਣ, ਹਰਦੀਪ ਸਿੰਘ ਤੱਖਰ, ਨੰਬਰਦਾਰ ਸੁਰਿੰਦਰ ਸਿੰਘ ਮੀਰਪੁਰ ਲੱਖਾ ਆਦਿ ਹਾਜ਼ਰ ਸਨ |