ਬਲਾਚੌਰ, 23 ਅਕਤੂਬਰ (ਨਰੇਸ਼ ਧੌਲ)-ਬਲਾਚੌਰ ਟ੍ਰੈਫਿਕ ਪੁਲਿਸ ਵੱਲੋਂ ਓਵਰਲੋਡ ਟਰੈਕਟਰ-ਟਰਾਲੀਆਂ 'ਤੇ ਨਕੇਲ ਕੱਸਦੇ ਹੋਏ ਟ੍ਰੈਫਿਕ ਇੰਚਾਰਜ ਜੋਗਿੰਦਰ ਪਾਲ ਵੱਲੋਂ ਪਰਾਲੀ ਨਾਲ ਲੱਦੀਆਂ ਓਵਰਲੋਡ ਟਰਾਲੀਆਂ ਦੇ ਚਾਲਕਾਂ ਨੂੰ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਕਿ ਪਰਾਲੀ ਨਾਲ ਲੱਦੀਆਂ ਓਵਰਲੋਡ ਟਰਾਲੀਆਂ ਸ਼ਹਿਰ ਵਿੱਚ ਦਿਨ ਵੇਲੇ ਨਾ ਲਿਆਂਦੀਆਂ ਜਾਣ | ਟਰੈਫ਼ਿਕ ਇੰਚਾਰਜ ਜੋਗਿੰਦਰ ਪਾਲ ਨੇ ਦੱਸਿਆ ਕਿ ਇਨ੍ਹਾਂ ਟਰਾਲੀਆਂ ਨਾਲ ਬਲਾਚੌਰ ਸ਼ਹਿਰ ਵਿੱਚ ਟ੍ਰੈਫਿਕ ਜਾਮ ਹੁੰਦਾ ਹੈ ਜਿਸ ਕਰਕੇ ਲੋਕਾਂ ਵੱਲੋਂ ਉਨ੍ਹਾਂ ਨੂੰ ਕਈ ਵਾਰ ਸ਼ਿਕਾਇਤਾਂ ਵੀ ਦਿੱਤੀਆਂ ਗਈਆਂ ਹਨ | ਲੋਕਾਂ ਦੀਆਂ ਸ਼ਿਕਾਇਤਾਂ 'ਤੇ ਅਮਲ ਕਰਦਿਆਂ ਹੋਇਆਂ ਉਨ੍ਹਾਂ ਵੱਲੋਂ ਅੱਜ ਟਰਾਲੀਆਂ ਦੇ ਚਾਲਕਾਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਕਿ ਦਿਨਾਂ ਦੀ ਬਜਾਏ ਰਾਤ ਵੇਲੇ ਹੀ ਸ਼ਹਿਰ ਪਾਰ ਕਰਨ | ਜੇਕਰ ਉਨ੍ਹਾਂ ਵੱਲੋਂ ਦਿਨ ਵੇਲੇ ਟਰਾਲੀਆਂ ਸ਼ਹਿਰ ਵਿੱਚ ਲਿਆਂਦੀਆਂ ਗਈਆਂ ਤਾਂ ਪੁਲਿਸ ਵਿਭਾਗ ਵੱਲੋਂ ਸਖ਼ਤ ਤੋਂ ਸਖ਼ਤ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ |ੀਰ 23