27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਸਹਿਕਾਰੀ ਸਭਾ ਰਹਿਪਾ ਵਿਖੇ ਮੁਨਾਫ਼ਾ ਵੰਡ ਸਮਾਗਮ ਕਰਵਾਇਆ

ਅਜੀਤ ਡੈਸਕ 24-10-2025
ਮੁਕੰਦਪੁਰ, 23 ਅਕਤੂਬਰ (ਅਮਰੀਕ ਸਿੰਘ ਢੀਂਡਸਾ) - ਦੀ ਰਹਿਪਾ ਬਹੁਮੰਤਵੀ ਸਹਿਕਾਰੀ ਸੇਵਾ ਸਭਾ ਲਿਮਟਿਡ ਰਹਿਪਾ ਵਿਖੇ ਸਹਿਕਾਰੀ ਸਭਾ ਦੇ ਮੁਨਾਫੇ 'ਚ ਚਲਦਿਆਂ ਮੈਂਬਰਾਂ ਨੂੰ ਮੁਨਾਫੇ ਦੀ ਰਾਸ਼ੀ ਵੰਡਣ ਲਈ ਇੱਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਕੱਤਰ ਸਭਾ ਰਣਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਚੰਡੀਗੜ੍ਹ ਦੇ ਪੱਤਰ 10 ਫਰਵਰੀ 2009 ਅਨੁਸਾਰ ਫੰਡਾਂ ਦੀ ਵੰਡ ਕੀਤੀ ਗਈ ਹੈ, ਇਹ ਰਾਸ਼ੀ ਸਾਲ 2014-15 ਤੋਂ ਲੈ ਕੇ 2024-2025 ਤੱਕ ਦਾ ਮੁਨਾਫਾ 10 ਫੀਸਦੀ ਦੀ ਦਰ ਨਾਲ ਵੰਡਣ ਦਾ ਫੈਸਲਾ ਕੀਤਾ ਗਿਆ ਹੈ, ਉਪਰੋਕਤ ਸਾਲਾਂ ਵਿੱਚ 1 ਕਰੋੜ, 18 ਲੱਖ, 4802.53 ਰੁਪਏ ਸਭਾ ਨੂੰ ਮੁਨਾਫਾ ਹੋਇਆ ਅਤੇ ਸਭਾ ਦੇ 713 ਮੈਂਬਰਾਂ ਦੇ ਖਾਤਿਆਂ ਵਿੱਚ 09 ਲੱਖ 40 ਹਜ਼ਾਰ 300 ਰੁਪਏ ਦੀ ਰਾਸ਼ੀ ਜਮ੍ਹਾਂ ਕਰਵਾਈ ਗਈ, ਹਾਜ਼ਰ ਮੈਂਬਰਾਂ ਵੱਲੋਂ ਇਸ ਗੱਲ 'ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਦੋਂ ਕਿ ਪੰਜਾਬ ਦੀਆਂ ਬਹੁਤ ਸਾਰੀਆਂ ਸਹਿਕਾਰੀ ਸਭਾਵਾਂ ਘਾਟੇ ਵਿੱਚ ਚੱਲ ਰਹੀਆਂ ਹਨ ਅਤੇ ਕੁੱਝ ਸੁਭਾਵਾਂ ਵਿਖੇ ਹੇਰਾ ਫੇਰੀਆਂ ਵੀ ਚਰਮ ਸੀਮਾ 'ਤੇ ਰਹੀਆਂ ਪ੍ਰੰਤੂ ਜ਼ਿਲ੍ਹੇ ਦੀਆਂ ਮੋਹਰਲੀਆਂ ਸਭਾਵਾਂ ਵਿੱਚ ਗਿਣੀ ਜਾਂਦੀ ਰਹਿਪਾ ਸਹਿਕਾਰੀ ਸਭਾ ਦੇ ਮੁਲਾਜ਼ਮਾਂ ਵੱਲੋਂ ਪਾਰਦਰਸ਼ਤਾ ਅਤੇ ਇਮਾਨਦਾਰੀ ਨਾਲ ਕੀਤੇ ਕੰਮ ਕਰਕੇ ਸੁਸਾਇਟੀ ਹਮੇਸ਼ਾ ਮੁਨਾਫੇ 'ਚ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਜ਼ਿਲ੍ਹੇ ਦੀਆਂ ਮੋਹਰਲੀਆਂ ਸਭਾਵਾਂ 'ਚ ਸ਼ੁਮਾਰ ਰਹੇਗੀ | ਇਸ ਮੌਕੇ ਪ੍ਰਧਾਨ ਹਰਜਿੰਦਰ ਸਿੰਘ, ਮੀਤ ਪ੍ਰਧਾਨ ਰਵਿੰਦਰ ਸਿੰਘ, ਜੋਗਾ ਸਿੰਘ, ਇੰਦਰਜੀਤ ਕੌਰ, ਬਲਜੀਤ ਕੌਰ, ਮਨਦੀਪ ਸਿੰਘ, ਕੁਲਵਿੰਦਰ ਸਿੰਘ, ਰਣਜੀਤ ਸਿੰਘ, ਭੁਪਿੰਦਰ ਸਿੰਘ, ਜਸਵੰਤ ਰਾਮ ਅਤੇ ਹਰਜਗਬੀਰ ਸਿੰਘ ਕਮੇਟੀ ਮੈਂਬਰਾਂ ਤੋਂ ਇਲਾਵਾ ਸਭਾ ਦੇ ਮੈਂਬਰ ਹਾਜ਼ਰ ਸਨ, ਸਾਰੇ ਮੈਂਬਰਾਂ ਨੂੰ ਚਾਹ ਪਾਣੀ ਵੀ ਛਕਾਇਆ ਗਿਆ |
ਪਿਛਲੀ ਖ਼ਬਰ ਬੀ.ਏ.ਵੀ ਸਕੂਲ ਬਲਾਚੌਰ ਦੇ ਐਨ.ਸੀ.ਸੀ ਕੈਡਿਟ 10 ਦਿਨਾ ਕੈਂਪ ਲਈ ਰੋਪੜ ਰਵਾਨਾ ਅਗਲੀ ਖ਼ਬਰ ਬਲਾਚੌਰ ਸ਼ਹਿਰ 'ਚ ਪਰਾਲੀ ਨਾਲ ਲੱਦੀਆਂ ਟਰਾਲੀਆਂ ਦੀ ਐਂਟਰੀ ਕੀਤੀ ਬੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।