27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਬੀ.ਏ.ਵੀ ਸਕੂਲ ਬਲਾਚੌਰ ਦੇ ਐਨ.ਸੀ.ਸੀ ਕੈਡਿਟ 10 ਦਿਨਾ ਕੈਂਪ ਲਈ ਰੋਪੜ ਰਵਾਨਾ

ਅਜੀਤ ਡੈਸਕ 24-10-2025
ਬਲਾਚੌਰ, 23 ਅਕਤੂਬਰ (ਨਰੇਸ਼ ਧੌਲ)-ਬੀ.ਏ.ਵੀ ਸੀਨੀਅਰ ਸੈਕੰਡਰੀ ਬਲਾਚੌਰ ਸਕੂਲ ਦੇ ਐਨ.ਸੀ.ਸੀ ਪਿ੍ੰਸੀਪਲ ਚੰਦਰੇਸ਼ ਸੌਰੀ ਦੀ ਅਗਵਾਈ ਹੇਠ ਐਨ.ਸੀ.ਸੀ ਇੰਚਾਰਜ ਪਿੰਕੀ ਰਾਣੀ ਪੀ.ਟੀ.ਆਈ ਦੀ ਦੇਖ-ਰੇਖ ਹੇਠ 33 ਕੈਡਿਟਾਂ ਨੂੰ 23 ਪੀ.ਬੀ.ਬੀ.ਐਨ.ਸੀ.ਸੀ ਰੋਪੜ ਲਈ ਰਵਾਨਾ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਹ ਕੈਂਪ ਕਮਾਂਡਿੰਗ ਅਫ਼ਸਰ ਕਰਨਲ ਰਜੇਸ਼ਵਰ ਸਿੰਘ, ਐਡਮਿਨ ਅਫ਼ਸਰ ਕਰਨਲ ਆਰ.ਕੇ ਚੌਧਰੀ ਦੀ ਅਗਵਾਈ ਹੇਠ ਲਗਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ 22 ਅਕਤੂਬਰ ਤੋਂ 31 ਅਕਤੂਬਰ ਤੱਕ 10 ਦਿਨ ਚੱਲਣ ਵਾਲੇ ਇਸ ਕੈਂਪ ਵਿੱਚ ਕੈਡਿਟਾਂ ਨੂੰ ਮਿਲਵਰਤਨ ਦੀਆਂ ਭਾਵਨਾਵਾਂ, ਸਮੇਂ ਦੀ ਸਹੀ ਵਰਤੋਂ, ਅਨੁਸ਼ਾਸਨ ਵਿੱਚ ਰਹਿਣਾ, ਰਾਸ਼ਟਰੀ ਏਕਤਾ, ਡਿ੍ਲ, ਫਾਇਰਿੰਗ ਆਦਿ ਕਿਰਿਆਵਾਂ ਸਿਖਾਈਆਂ ਜਾਣਗੀਆਂ ਜੋ ਕੈਡਿਟਸ ਬਾਅਦ ਵਿੱਚ ਕਿਸੇ ਰਾਸ਼ਟਰੀ ਫੋਰਸ ਵਿੱਚ ਸ਼ਾਮਿਲ ਹੋ ਕੇ ਰਾਸ਼ਟਰ ਨੂੰ ਸੇਵਾਵਾਂ ਦੇਣਗੇ | ਜ਼ਿਕਰਯੋਗ ਹੈ ਕਿ ਇਸ ਸਕੂਲ ਦੇ ਕੈਡਿਟਸ ਹਰੇਕ ਸਾਲ ਰਾਸ਼ਟਰੀ ਫੋਰਸਾਂ ਵਿੱਚ ਭਰਤੀ ਹੋ ਕੇ ਰਾਸ਼ਟਰ ਨੂੰ ਸੇਵਾਵਾਂ ਦੇ ਰਹੇ ਹਨ | ਸਮੇਂ-ਸਮੇਂ 'ਤੇ ਐਨ.ਸੀ.ਸੀ ਫ਼ਸਟ ਅਫ਼ਸਰ ਚੰਦਰੇਸ਼ ਸੌਰੀ ਐਨ.ਸੀ.ਸੀ ਇੰਚਾਰਜ ਅਤੇ ਪਿੰਕੀ ਰਾਣੀ ਵੱਲੋਂ ਸਕੂਲ ਅੰਦਰ ਕੈਡਿਟਾਂ ਨੂੰ ਐਨ.ਸੀ.ਸੀ ਨਾਲ ਸੰਬੰਧਿਤ ਕਿਰਿਆਵਾਂ ਕਰਵਾਈਆਂ ਜਾਂਦੀਆਂ ਹਨ | ਸਮੂਹ ਸਟਾਫ਼ ਮੈਂਬਰਾਂ ਵੱਲੋਂ ਕੈਂਪ 'ਤੇ ਜਾਣ ਲਈ ਮੈਡਮ ਪਿੰਕੀ ਨੂੰ ਵਧਾਈ ਤੇ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ ਗਈਆਂ |
ਪਿਛਲੀ ਖ਼ਬਰ ਦੁਕਾਨ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਅਗਲੀ ਖ਼ਬਰ ਸਹਿਕਾਰੀ ਸਭਾ ਰਹਿਪਾ ਵਿਖੇ ਮੁਨਾਫ਼ਾ ਵੰਡ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।