27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਦੁਕਾਨ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ

ਅਜੀਤ ਡੈਸਕ 24-10-2025
ਨਵਾਂਸ਼ਹਿਰ, 23 ਅਕਤੂਬਰ (ਜਸਬੀਰ ਸਿੰਘ ਨੂਰਪੁਰ)- ਨਵਾਂਸ਼ਹਿਰ ਦੇ ਰਾਹੋਂ ਰੋਡ 'ਤੇ ਗੁਰੂ ਨਾਨਕ ਸਟੀਲ ਇੰਜੀਨੀਅਰ ਦੀ ਦੁਕਾਨ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਹੋਇਆ ਹੈ | ਦੱਸਿਆ ਜਾ ਰਿਹਾ ਹੈ ਕਿ ਅੱਗ ਬਿਜਲੀ ਦੇ ਸ਼ਾਰਟ ਸਰਕਟ ਹੋਣ ਨਾਲ ਲੱਗੀ | ਦੁਕਾਨ ਦੇ ਮਾਲਕ ਰਾਜਪਾਲ ਸਿੰਘ ਨੇ ਦੱਸਿਆ ਕਿ ਉਹ ਸਟੀਲ ਦਾ ਹੋਲਸੇਲ ਦਾ ਕੰਮ ਕਰਦੇ ਹਨ | ਸ਼ਾਮ ਨੂੰ ਉਹ ਆਪਣੀ ਦੁਕਾਨ ਬੰਦ ਕਰਕੇ ਗਏ ਅਤੇ ਬਾਅਦ 'ਚ ਉਹਨਾਂ ਨੂੰ ਗਵਾਂਢ ਦੇ ਦੁਕਾਨਦਾਰ ਨੇ ਫੋਨ ਕਰਕੇ ਦੱਸਿਆ ਕਿ ਉਹਨਾਂ ਦੀ ਦੁਕਾਨ ਨੂੰ ਅੱਗ ਲੱਗੀ ਹੋਈ ਹੈ | ਉਹਨਾਂ ਨੇ ਫਾਇਰ ਬਿ੍ਗੇਡ ਦੀ ਗੱਡੀਆਂ ਨੂੰ ਸੂਚਨਾ ਦਿੱਤੀ ਅਤੇ ਕੁਝ ਸਮੇਂ ਬਾਅਦ ਹੀ ਫਾਇਰ ਬਿ੍ਗੇਡ ਦੀ ਟੀਮ ਨੇ ਅੱਗ ਨੂੰ ਕਾਬੂ ਪਾਇਆ | ਉਹਨਾਂ ਦੱਸਿਆ ਕਿ ਉਹਨਾਂ ਦੀਆਂ ਐਲ ਸੀਡੀਆਂ , ਏ ਸੀ ਅਤੇ ਹੋਰ ਕੀਮਤੀ ਸਾਮਾਨ ਅੱਗ ਦੀ ਭੇਟ ਚੜ੍ਹ ਗਿਆ | ਉਹਨਾਂ ਦੱਸਿਆ ਕਿ ਸਾਡਾ ਲੱਖਾਂ ਦਾ ਨੁਕਸਾਨ ਹੋਇਆ ਹੈ | ਉਹਨਾਂ ਕਿਹਾ ਕਿ ਫਾਇਰ ਬਿ੍ਗੇਡ ਦੇ ਆਉਣ ਨਾਲ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹੀ ਅੱਗ ਨੂੰ ਕਾਬੂ ਪਾਇਆ ਜਾ ਸਕਿਆ | ਉਹਨਾਂ ਦੱਸਿਆ ਕਿ ਸਾਡਾ ਜਿੱਥੇ ਕੀਮਤੀ ਸਮਾਨ ਸੜਿਆ, ਉੱਥੇ ਸਾਡੇ ਬਹੁਤ ਹੀ ਜਰੂਰੀ ਕਾਗਜਾਤ ਵੀ ਅੱਗ ਦੀ ਭੇਟ ਚੜ੍ਹ ਗਏ |
ਪਿਛਲੀ ਖ਼ਬਰ ਸਿੱਖ ਨੈਸ਼ਨਲ ਕਾਲਜ 'ਚ ਜ਼ੋਨਲ ਯੂਥ ਫੈਸਟੀਵਲ ਦੇ ਪਹਿਲੇ ਦਿਨ ਭਰਪੂਰ ਰੌਣਕਾਂ ਅਗਲੀ ਖ਼ਬਰ ਬੀ.ਏ.ਵੀ ਸਕੂਲ ਬਲਾਚੌਰ ਦੇ ਐਨ.ਸੀ.ਸੀ ਕੈਡਿਟ 10 ਦਿਨਾ ਕੈਂਪ ਲਈ ਰੋਪੜ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।