30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਪੀ.ਏ.ਯੂ-ਕਿ੍ਸ਼ੀ ਵਿਗਿਆਨ ਕੇਂਦਰ ਨੇ ਕੁਦਰਤੀ ਖੇਤੀ ਲਈ ਸਿਖਲਾਈ ਦਿੱਤੀ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਭਾਰਤੀ ਖੇਤੀ ਖੋਜ ਸੰਸਥਾ-ਅਟਾਰੀ ਦੀ ਅਗਵਾਈ ਹੇਠ, ਕਿ੍ਸ਼ੀ ਵਿਗਿਆਨ ਕੇਂਦਰ, ਲੰਗੜੋਆ ਵੱਲੋਂ ਕਰਵਾਏ ਸਿਖਲਾਈ ਕੋਰਸ ਦੇ ਦਿ੍ਸ਼ | <br/> 04-11-2025
ਨਵਾਂਸ਼ਹਿਰ, 3 ਨਵੰਬਰ (ਜਸਬੀਰ ਸਿੰਘ ਨੂਰਪੁਰ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੇ ਭਾਰਤੀ ਖੇਤੀ ਖੋਜ ਸੰਸਥਾ-ਅਟਾਰੀ, ਜ਼ੋਨ-1, ਲੁਧਿਆਣਾ ਦੀ ਅਗਵਾਈ ਹੇਠ, ਕਿ੍ਸ਼ੀ ਵਿਗਿਆਨ ਕੇਂਦਰ ਲੰਗੜੋਆ ਨੇ ਕੁਦਰਤੀ ਖੇਤੀ ਤੇ ਰਾਸ਼ਟਰੀ ਮਿਸ਼ਨ ਤਹਿਤ ਕੁਦਰਤੀ ਖੇਤੀ ਸਬੰਧੀ ਪੰਜ ਦਿਨਾ ਸਿਖਲਾਈ ਕੋਰਸ ਕਰਾਇਆ | ਸਿਖਲਾਈ ਕੋਰਸ ਵਿੱਚ 20 ਕਿ੍ਸ਼ੀ ਸਖੀਆਂ ਅਤੇ ਕਿਸਾਨ ਵੀਰਾਂ ਨੇ ਹਿੱਸਾ ਲਿਆ ਜਿਨ੍ਹਾਂ ਨੂੰ ਮੌਕੇ 'ਤੇ ਕੁਦਰਤੀ ਖੇਤੀ ਨਾਲ ਸਬੰਧਤ ਵੱਖ-ਵੱਖ ਪ੍ਰਕਿਰਿਆਵਾਂ, ਤਕਨੀਕਾਂ ਅਤੇ ਆਧੁਨਿਕ ਢੰਗ ਬਾਰੇ ਵਿਸਥਾਰ 'ਚ ਜਾਣੂੰ ਕਰਵਾਇਆ ਗਿਆ | ਇਸ ਸਿਖਲਾਈ ਕੋਰਸ ਦੀ ਸ਼ੁਰੂਆਤ ਕਰਦਿਆਂ ਉਪ ਨਿਰਦੇਸ਼ਕ (ਸਿਖਲਾਈ) ਡਾ. ਪ੍ਰਦੀਪ ਕੁਮਾਰ ਨੇ ਕਿਸਾਨ ਵੀਰਾਂ ਅਤੇ ਬੀਬੀਆਂ ਨੂੰ ਜ਼ਿਲੇ੍ਹ ਵਿੱਚ ਕੁਦਰਤੀ ਖੇਤੀ 'ਤੇ ਚੱਲ ਰਹੇ ਨੈਸ਼ਨਲ ਮਿਸ਼ਨ ਆਨ ਨੈਚੁਰਲ ਫਾਰਮਿੰਗ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਨੇ ਕਿਸਾਨਾਂ ਨੂੰ ਕੁਦਰਤੀ ਉਤਪਾਦਾਂ ਦੀ ਮੰਡੀਕਰਣ ਤੋਂ ਵਧੇਰੇ ਆਮਦਨ ਬਾਰੇ ਦੱਸਿਆ ਅਤੇ ਕੁਦਰਤੀ ਖੇਤੀ ਅਪਣਾਉਣ ਨੂੰ ਤਰਜੀਹ ਦੇਣ ਦੀ ਤਾਕੀਦ ਕੀਤੀ | ਸਿਖਲਾਈ ਦੌਰਾਨ ਸਹਾਇਕ ਪ੍ਰੋਫੈਸਰ ਡਾ. ਬਲਜੀਤ ਸਿੰਘ ਨੇ ਫ਼ਸਲਾਂ ਦੀ ਕੁਦਰਤੀ ਤੌਰ 'ਤੇ ਕਾਸ਼ਤ ਸਬੰਧੀ ਤਕਨੀਕੀ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਨੇ ਫ਼ਸਲਾਂ ਦੀ ਕੁਦਰਤੀ ਢੰਗ ਨਾਲ ਬਿਜਾਈ, ਬੀਜ ਦੀ ਬੀਜ ਅੰਮਿ੍ਤ ਨਾਲ ਸੋਧ, ਜੀਵ ਅੰਮਿ੍ਤ ਰਾਹੀਂ ਖਾਦ ਦੀ ਸਪਲਾਈ, ਅਛਾਧੰਨ ਨਾਲ ਨਦੀਨ ਅਤੇ ਪਾਣੀ ਪ੍ਰਬੰਧਨ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ | ਉਨ੍ਹਾਂ ਸਿਖਿਆਰਥੀਆਂ ਨੂੰ ਕੇ. ਵੀ. ਕੇ. ਵਿਖੇ 'ਕੁਦਰਤੀ ਖੇਤੀ' ਸਬੰਧੀ ਹੋ ਰਹੀਆਂ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ | ਇਸ ਕੋਰਸ ਦੌਰਾਨ ਕਿ੍ਸ਼ੀ ਵਿਗਿਆਨ ਕੇਂਦਰ ਵਿਖੇ ਸਹਾਇਕ ਪ੍ਰੋਫੈਸਰ ਡਾ. ਆਰਤੀ ਵਰਮਾ ਨੇ ਬੀਜ ਅੰਮਿ੍ਤ, ਜੀਵ ਅੰਮਿ੍ਤ, ਘਣਜੀਵ ਅੰਮਿ੍ਤ, ਨੀਮ ਅਸਤਰ, ਬ੍ਰਹਮ ਅਸਤਰ ਅਤੇ ਅਗਨੀ ਅਸਤਰ ਤਿਆਰ ਕਰਨ ਦੇ ਵੱਖ-ਵੱਖ ਢੰਗਾਂ ਬਾਰੇ ਅਭਿਆਸ ਕਰਕੇ ਦਿਖਾਇਆ | ਉਨ੍ਹਾਂ ਨੇ ਕਿ੍ਸ਼ੀ ਵਿਗਿਆਨ ਕੇਂਦਰ ਵਿਖੇ ਕਿਸਾਨਾਂ ਲਈ ਉਪਲੱਬਧ ਤਕਨੀਕੀ ਗਿਆਨ ਦੀ ਵਰਤੋਂ ਲਈ ਅਪੀਲ ਕਰਦੇ ਹੋਏ ਸਾਰੇ ਕਿਸਾਨਾਂ ਨੂੰ ਕੁਦਰਤੀ ਖੇਤੀ ਵਾਲੇ ਪਾਸੇ ਨੂੰ ਮੁੜਨ ਲਈ ਪ੍ਰੇਰਿਤ ਕੀਤਾ | ਇਸ ਕੋਰਸ ਦੌਰਾਨ ਸਿਖਿਆਰਥੀਆਂ ਨੂੰ ਪ੍ਰਗਤੀਸ਼ੀਲ ਕਿਸਾਨ ਸੁਖਜਿੰਦਰ ਸਿੰਘ, ਪਿੰਡ ਮਜਾਰੀ ਦੀ ਕੁਦਰਤੀ ਹਾੱਟ ਅਤੇ ਖੇਤਾਂ ਦਾ ਇੱਕ ਵਿੱਦਿਅਕ ਦੌਰਾ ਵੀ ਕਰਵਾਇਆ ਗਿਆ | ਅੰਤ 'ਚ ਸਿਖਿਆਰਥੀਆਂ ਨੇ ਆਪਣੇ ਸਿੱਖਣ ਦੇ ਤਜ਼ਰਬੇ ਸਾਂਝੇ ਕੀਤੇ ਅਤੇ ਕੁਦਰਤੀ ਖੇਤੀ ਅਪਣਾਉਣ ਦੀ ਆਪਣੀ ਦਿਲਚਸਪੀ ਪ੍ਰਗਟ ਕੀਤੀ |

ਪਿਛਲੀ ਖ਼ਬਰ ਦੋ ਨੌਜਵਾਨ 4 ਗ੍ਰਾਮ ਹੈਰੋਇਨ ਸਮੇਤ ਕਾਬੂ <br/> ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਵੱਖ-ਵੱਖ ਥਾਈਾ ਨਗਰ ਕੀਰਤਨ ਸਜਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।