01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਬਲੱਡ ਡੋਨਰਜ਼ ਕੌਂਸਲ ਵਲੋਂ ਵਿਸ਼ੇਸ਼ ਕਾਰਡ ਜਾਰੀ-ਵਿਸ਼ੇਸ਼ ਕਾਰਡ ਧਾਰਕ ਟੈਸਟਾਂ 'ਤੇ ਛੋਟ ਸਹੂਲਤ ਪ੍ਰਾਪਤ ਕਰਨਗੇ

ਬਲੱਡ ਡੋਨਰਜ਼ ਕੌਂਸਲ ਵਲੋਂ ਵਿਸ਼ੇਸ਼ ਕਾਰਡ ਜਾਰੀ ਕਰਨ ਸਮੇਂ ਜੀ. ਐਸ. ਤੂਰ, ਜੇ.ਐਸ ਗਿੱਦਾ, ਪ੍ਰਵੇਸ਼ ਕੁਮਾਰ, ਮੈਡਮ ਸੁਰਿੰਦਰ ਕੌਰ ਤੂਰ, ਡਾ: ਅਜੇ ਬੱਗਾ, ਮਾਸਟਰ ਨਰਿੰਦਰ ਸਿੰਘ ਭਾਰਟਾ ਅਤੇ ਹੋਰ | ਤਸਵੀਰ : ਹਰਮਿੰਦਰ ਸਿੰਘ ਪਿੰਟੂ <br/> 05-11-2025
ਨਵਾਂਸ਼ਹਿਰ, 4 ਨਵੰਬਰ (ਹਰਮਿੰਦਰ ਸਿੰਘ ਪਿੰਟੂ) - ਦਿਨ-ਰਾਤ ਬਲੱਡ ਬੈਂਕ ਤੇ ਲੈਬਾਰਟਰੀ ਸੇਵਾਵਾਂ ਨੂੰ ਸਮਰਪਿਤ ਸਥਾਨਕ ਸਮਾਜ ਸੇਵੀ ਸੰਸਥਾ ਬਲੱਡ ਡੋਨਰਜ਼ ਕੌਂਸਲ ਵਲੋਂ ਦੋ ਹਜ਼ਾਰ ਰੁਪਏ ਸਲਾਨਾ ਤਹਿਤ ਵਿਸ਼ੇਸ਼ ਕਾਰਡ ਦੇਣ ਦੀ ਸੇਵਾ ਆਰੰਭ ਕੀਤੀ ਗਈ ਹੈ | ਇਸ ਸੇਵਾ ਦਾ ਉਦਘਾਟਨ ਸੰਸਥਾ ਦੇ ਪ੍ਰਧਾਨ ਐਸ. ਕੇ. ਸਰੀਨ ਸੰਸਥਾ ਵਲੋਂ ਆਪਣੇ ਕਰ ਕਮਲਾਂ ਨਾਲ ਕੀਤਾ | ਬੀ.ਡੀ.ਸੀ ਤੋਂ ਹੁੰਦੇ ਟੈਸਟਾਂ 'ਚ 20 ਫੀਸਦੀ ਤੱਕ ਦੀ ਛੋਟ ਦਿੱਤੀ ਜਾਵੇਗੀ ਇਸ ਦੇ ਨਾਲ ਕਾਰਡ-ਧਾਰਕ ਦੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਇਹ ਛੋਟ 'ਤੇ ਸਹੂਲਤ ਲੈ ਸਕਣਗੇ | ਨਵਾਂਸ਼ਹਿਰ ਦੀ ਮਿਉਂਸਪਲ ਹੱਦ ਵਿੱਚ ਨਾ- ਤੁਰ ਫਿਰ ਸਕਣ ਦੇ ਕੇਸ ਵਿੱਚ ਘਰ ਤੋਂ ਮੁਫਤ ਸੈਂਪਲ ਪ੍ਰਾਪਤੀ ਸਹੂਲਤ ਵੀ ਉਪਲੱਬਧ ਹੋਵੇਗੀ | ਉਦਘਾਟਨ ਦੀ ਰਸਮ ਵੇਲੇ ਮੌਕੇ 'ਤੇ ਵਿਸ਼ੇਸ਼ ਕਾਰਡ ਵੀ ਜਾਰੀ ਕੀਤੇ ਗਏ | ਮੌਕੇ 'ਤੇ ਐਸ. ਕੇ ਸਰੀਨ ਤੋਂ ਇਲਾਵਾ ਜੀ. ਐਸ ਤੂਰ, ਜੇ. ਐਸ ਗਿੱਦਾ, ਪ੍ਰਵੇਸ਼ ਕੁਮਾਰ, ਮੈਡਮ ਸੁਰਿੰਦਰ ਕੌਰ ਤੂਰ, ਡਾ: ਅਜੇ ਬੱਗਾ, ਮਾਸਟਰ ਨਰਿੰਦਰ ਸਿੰਘ ਭਾਰਟਾ, ਮੈਡਮ ਰੇਖਾ ਜੈਨ, ਨੋਬਲ ਸਰੀਨ, ਗੌਰਵ ਸਰੀਨ, ਮੈਨੇਜਰ ਮਨਮੀਤ ਸਿੰਘ, ਡਾਕਟਰ ਨਿੱਕੀਤਾ ਪੁਰੀ, ਮੈਡਮ ਪ੍ਰਕਾਸ਼ ਕੌਰ, ਸਿਦਕ ਸੁਖਰਾਜ ਸਿੰਘ, ਸ੍ਰੀਮਤੀ ਤਜਿੰਦਰ ਕੌਰ, ਡਾ: ਸੁਖਵਿੰਦਰ ਕੌਰ ਨਾਗਰਾ, ਮੈਡਮ ਸੁਵਨੀਤ ਸੈਣੀ, ਰਜਨੀਤ ਸੈਣੀ, ਈਰਾ ਸੈਣੀ, ਸੁਸ਼ੋਭਿਤ ਨਾਥ, ਸ਼ੀਵਿਕਾ, ਸ੍ਰੀਮਤੀ ਭੁਪਿੰਦਰਪਾਲ ਸ਼ੇਰਗਿੱਲ, ਮੈਡਮ ਸਰਬਜੀਤ ਕੈਨੇਡਾ, ਮੈਡਮ ਮਹਿੰਦਰ ਕੌਰ ਭੱਟੀ, ਜਸਬੀਰ ਸਿੰਘ ਘੁੰਮਣ ਇੰਗਲੈਂਡ, ਸਮਾਜ ਸੇਵੀ ਨਰਿੰਦਰਪਾਲ ਤੂਰ, ਹਿਤੇਂਦਰ ਖੰਨਾ, ਮੈਡਮ ਸ਼ਮਾ ਮਲਹੱਣ ਅਤੇ ਬੀ. ਡੀ. ਸੀ ਸਟਾਫ਼ ਹਾਜ਼ਰ ਸੀ | ਪ੍ਰੋਗਰਾਮ ਦੀ ਸਮਾਪਤੀ 'ਤੇ ਖੂਨਦਾਨ ਸੇਵਾਵਾਂ ਵਾਸਤੇ ਯੋਗਦਾਨ ਪਾਉਣ ਵਾਲੇ ਐਨ.ਆਰ.ਆਈ ਹਾਜ਼ਰ ਪਰਿਵਾਰਾਂ ਨੂੰ ਬੀ.ਡੀ.ਸੀ ਵਲੋਂ ਸਨਮਾਨਿਤ ਕੀਤਾ ਗਿਆ |

ਪਿਛਲੀ ਖ਼ਬਰ ਔੜ 'ਚ ਜਨਤਕ ਥਾਵਾਂ 'ਤੇ ਤੰਬਾਕੂ ਅਤੇ ਸਿਗਰਟਨੋਸ਼ੀ ਕਰਨ ਵਾਲਿਆ ਦੇ ਕੀਤੇ ਚਲਾਨ <br/> ਅਗਲੀ ਖ਼ਬਰ ਅਟਾਲ ਮਜਾਰਾ ਦੀ ਪੰਚਾਇਤ ਨੇ ਵਿਕਾਸ ਕਾਰਜਾਂ ਦੇ ਕੰਮਾਂ 'ਚ ਲਿਆਂਦੀ ਤੇਜ਼ੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।