01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਗੈਸ ਏਜੰਸੀ ਵਿੱਚੋਂ ਲੁੱਟ-ਖੋਹ ਕਰਨ ਵਾਲਾ ਪੁਲਿਸ ਨੇ ਕੀਤਾ ਕਾਬੂ

ਸੜੋਆ, 31 ਅਗਸਤ (ਹਰਮੇਲ ਸਹੂੰਗੜਾ)- ਥਾਣਾ ਮੁਖੀ ਅਭਿਸ਼ੇਕ ਸ਼ਰਮਾ ਪੋਜੇਵਾਲ ਅਤੇ ਏ. ਐਸ.

ਅਜੀਤ ਡੈਸਕ 01-09-2026
ਸੜੋਆ, 31 ਅਗਸਤ (ਹਰਮੇਲ ਸਹੂੰਗੜਾ)- ਥਾਣਾ ਮੁਖੀ ਅਭਿਸ਼ੇਕ ਸ਼ਰਮਾ ਪੋਜੇਵਾਲ ਅਤੇ ਏ.ਐਸ.ਆਈ. ਚੌਂਕੀ ਇੰਚਾਰਜ ਰਵਿੰਦਰ ਸਿੰਘ ਸੜੋਆ ਵੱਲੋਂ ਭਾਰਤ ਗੈਸ ਏਜੰਸੀ ਸੜੋਆ ਵਿਖੇ ਇੱਕ ਵਿਅਕਤੀ ਵੱਲੋਂ ਲੁੱਟ-ਖੋਹ ਕਰਨ ਸੰਬੰਧੀ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਲੁੱਟ-ਖੋਹ ਕਰਨ ਵਾਲਾ ਵਿਅਕਤੀ ਭੁਪਿੰਦਰ ਸਿੰਘ ਉਰਫ ਦੀਪੂ ਪੁੱਤਰ ਪਿਆਰਾ ਸਿੰਘ ਵਾਸੀ ਅਜਨੋਹਾ ਥਾਣਾ ਮੇਹਟੀਆਣਾ ਵਲੋਂ ਘਟਨਾ ਨੂੰ ਪਿਸਤੌਲ ਵਿਖਾ ਕੇ ਅੰਜਾਮ ਦਿੱਤਾ ਗਿਆ ਸੀ। ਇਹ ਵਿਅਕਤੀ 10 ਹਜ਼ਾਰ ਦੀ ਰਕਮ ਖੋਹ ਕੇ ਫਰਾਰ ਹੋ ਗਿਆ ਸੀ ਜਿਸ ਦਾ ਪਿੱਛਾ ਕਰਦੇ ਹੋਏ ਏ.ਐਸ.ਆਈ. ਰਵਿੰਦਰ ਸਿੰਘ ਨੇ ਨਾਕਾਬੰਦੀ ਦੌਰਾਨ ਇਸ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਵਿੱਚ ਵਰਤਿਆ ਖਿਡਾਉਣਾ ਪਿਸਤੌਲ, ਮੋਟਰਸਾਈਕਲ, 600 ਰੁਪਿਆ ਬਰਾਮਦ ਕੀਤੇ ਗਏ ਤੇ ਬਾਕੀ ਦੇ ਪੈਸੇ ਇਸ ਵਿਅਕਤੀ ਵੱਲੋਂ ਨਸ਼ਾ ਖਰੀਦਣ ਵਿੱਚ ਵਰਤ ਲਏ ਗਏ ਸਨ। ਚੌਂਕੀ ਇੰਚਾਰਜ ਨੇ ਦੱਸਿਆ ਕਿ ਇਸ ਵਿਅਕਤੀ ਵਿਰੁੱਧ ਪਹਿਲਾਂ ਵੀ ਦੋ ਮੁਕਦਮੇ ਥਾਣਾ ਮੇਹਟੀਆਣਾ ਵਿਖੇ ਦਰਜ ਹਨ, ਇਹ ਵਿਅਕਤੀ ਇਸੇ ਮਹੀਨੇ ਹੀ ਹੁਸਿਆਰਪੁਰ ਜੇਲ ਵਿੱਚੋਂ ਬਾਹਰ ਆਇਆ ਸੀ ਤੇ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਵਿਰੁੱਧ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਪਿਛਲੀ ਖ਼ਬਰ ਜਾਡਲਾ ਵਿਖੇ ਲਗਾਏ ਜਾ ਰਹੇ ਬਾਇਓ ਗੈਸ ਪਲਾਂਟ ਦੇ ਵਿਰੋਧ ਵਿੱਚ ਹੋਇਆ ਭਰਵਾਂ ਇਕੱਠ ਅਗਲੀ ਖ਼ਬਰ ਸੇਠੀ ਸਰਪੰਚ ਬਲਾਚੌਰ ਦੇ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਕੋਆਰਡੀਨੇਟਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।