03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਸਰਦਾਰ ਵੱਲਭਭਾਈ ਪਟੇਲ ਦੇ 150ਵੇਂ ਜਨਮ ਦਿਵਸ ਨੂੰ ਸਮਰਪਿਤ ਬਹਿਰਾਮ ਵਿਖੇ 'ਰਨ ਫਾਰ ਯੂਨਿਟੀ' ਦਿਵਸ ਮਨਾਇਆ <br/>

ਅਜੀਤ ਡੈਸਕ 05-11-2025
ਬਹਿਰਾਮ, 4 ਨਵੰਬਰ (ਨਛੱਤਰ ਸਿੰਘ ਬਹਿਰਾਮ)-ਸਰਦਾਰ ਵੱਲਭਭਾਈ ਪਟੇਲ ਦੇ 150ਵੇਂ ਜਨਮ ਦਿਵਸ ਨੂੰ ਸਮਰਪਿਤ ਬਹਿਰਾਮ ਵਿਖੇ ਪੁਲਿਸ, ਪੰਚਾਇਤ, ਪਤਵੰਤੇ ਸੱਜਣਾਂ, ਚਿਲਡਰਨ ਪਬਲਿਕ ਸਕੂਲ ਦੇ ਬੱਚਿਆ ਅਤੇ ਸਟਾਫ ਵਲੋਂ 'ਰਨ ਫਾਰ ਯੂਨਿਟੀ' ਵਿੱਚ ਵੱਡੀ ਗਿਣਤੀ 'ਚ ਹਿੱਸਾ ਲਿਆ |ਇੰਸਪੈਕਟਰ ਰਾਕੇਸ਼ ਕੁਮਾਰ ਐਸ.ਐਚ.ਓ ਬਹਿਰਾਮ ਨੇ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਜਿਥੇ ਰਾਸ਼ਟਰੀ ਏਕਤਾ ਦਿਵਸ ਸਰਦਾਰ ਪਟੇਲ ਦੇ ਰਾਸ਼ਟਰ ਨੂੰ ਇਕਜੁੱਟ ਕਰਨ ਵਿੱਚ ਉਨ੍ਹਾ ਦੇ ਅਣਮੁੱਲੇ ਯੋਗਦਾਨ ਦਾ ਸਨਮਾਨ ਕਰਦਾ ਹੈ | ਇਸ ਮੌਕੇ ਏ.ਐਸ.ਆਈ ਰਾਜ ਕੁਮਾਰ ਸਾਂਝ ਕੇਂਦਰ ਬਹਿਰਾਮ,ਏ.ਐਸ.ਆਈ ਬਲਵੀਰ ਸਿੰਘ,ਏ.ਐਸ.ਆਈ ਗੁਰਦੀਪ ਸਿੰਘ, ਏ.ਐਸ ਆਈ ਕਮਲ ਸਿੰਘ, ਨੰਬਰਦਾਰ ਜਸਵਿੰਦਰ ਸਿੰਘ, ਪਿ੍ੰਸੀਪਲ ਸੁਖਦੇਵ ਸਿੰਘ ਰਾਣੂੰ ,ਸਰਪੰਚ ਮੋਹਣ ਲਾਲ,ਡਾ.ਜਗਨ ਨਾਥ ਸਰਪੰਚ ਸੰਧਵਾਂ,ਕਿਸ਼ੋਰੀ ਲਾਲ ਸਰਪੰਚ ਚੱਕ ਗੁਰੂ, ਵਰਿੰਦਰ ਸਿੰਘ ਸਰਪੰਚ ਕਟਾਰੀਆ, ਸੁਖਵਿੰਦਰ ਸਿੰਘ ਰੰਧਾਵਾ ਪ੍ਰਧਾਨ ਵੈਲਫੇਅਰ ਕਮੇਟੀ ਬਹਿਰਾਮ, ਰਿਟਾ:ਇੰਸ:ਮਹਿੰਦਰਪਾਲ, ਇਕਬਾਲ ਸਿੰਘ ਸੰਧੂ,ਚਰਨਜੀਤ ਸਿੰਘ ਰੰਧਾਵਾ, ਰਜਿੰਦਰ ਸਿੰਘ ਅਟਵਾਲ, ਮਲਕੀਤ ਸਿੰਘ ਅਟਵਾਲ, ਅਵਤਾਰ ਰਾਮ ਸਰਹਾਲ ਰਾਣੂੰਆ, ਬਲਵਿੰਦਰ ਕੁਮਾਰ ਪੰਚ ਸੰਧਵਾਂ, ਗੁਰਦੀਪ ਸਿੰਘ ਪੰਚ, ਸੁਖਜਿੰਦਰ ਸਿੰਘ ਪ੍ਰਧਾਨ, ਦੀਪਕ ਹੀਰਾ ਅਤੇ ਚਿਲਡਰਨ ਪਬਲਿਕ ਸਕੂਲ ਜੱਸੋਮਜਾਰਾ ਦੇ ਬੱਚੇ ਹਾਜਰ ਸਨ |

ਪਿਛਲੀ ਖ਼ਬਰ ਫ਼ਤਹਿਗੜ੍ਹ ਸਾਹਿਬ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਨੌਜਵਾਨ ਪੀੜ੍ਹੀ ਨੂੰ ਖੇਡਾਂ ਲਈ ਕੀਤਾ ਪ੍ਰੇਰਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।