05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਹਜ਼ਰਤ ਬਾਬਾ ਨੌਗੱਜਾ ਪੀਰ ਦੇ ਅਸਥਾਨ 'ਤੇ ਜੋੜ ਮੇਲਾ ਕੱਲ੍ਹ <br/>

ਅਜੀਤ ਡੈਸਕ 05-11-2025
ਬੰਗਾ, 4 ਨਵੰਬਰ (ਕੁਲਦੀਪ ਸਿੰਘ ਪਾਬਲਾ)-ਬਾਬਾ ਸੰਤ ਰਾਮ ਦਾ ਸਲਾਨਾ ਜੋੜ ਮੇਲਾ ਦਰਗਾਹ ਹਜ਼ਰਤ ਬਾਬਾ ਨੌਗੱਜਾ ਪੀਰ ਮੁਕੰਦਪੁਰ ਰੋਡ ਗੁਣਾਚੌਰ ਸੜਕ ਦੇ ਨਜ਼ਦੀਕ ਅਸਥਾਨ 'ਤੇ 6 ਨਵੰਬਰ ਦਿਨ ਵੀਰਵਾਰ ਨੂੰ ਸ਼ਰਧਾ ਪੂਰਵਕ ਕਰਵਾਇਆ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਮਦਨ ਸ਼ਾਹ ਨੇ ਦੱਸਿਆ ਕਿ ਮੇਲੇ ਦੀ ਸ਼ੁਰੂਆਤ ਝੰਡੇ ਦੀ ਰਸਮ ਨਾਲ 11 ਵਜੇ ਕੀਤੀ ਜਾਵੇਗੀ | ਉਪਰੰਤ ਕਵਾਲੀਆਂ ਅਤੇ ਨਕਲਾਂ ਦਾ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ | ਪੀਰਾਂ ਦੇ ਦਰਬਾਰ 'ਤੇ ਲੰਗਰ ਦੇ ਭੰਡਾਰੇ ਅਤੁੱਟ ਵਰਤਾਏ ਜਾਣਗੇ | ਇਸ ਮੌਕੇ ਮੁੱਖ ਸੇਵਾਦਾਰ ਬਾਬਾ ਸ਼ਾਹ, ਸੇਵਾਦਾਰ ਪਵਨ ਵਿਰਦੀ ਅਤੇ ਸਮੂਹ ਸੇਵਾਦਾਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਖ਼ੂਨਦਾਨ ਕੈਂਪ ਅੱਜ <br/> ਅਗਲੀ ਖ਼ਬਰ ਪੰਜਵੀਂ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਨ 'ਤੇ ਜਥੇਦਾਰ ਧਾਮੀ ਨੂੰ ਵਧਾਈਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।