ਬੰਗਾ, 4 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸਵ: ਦਵਿੰਦਰ ਇਟਲੀ ਦੀ ਯਾਦ ਨੂੰ ਸਮਰਪਿਤ ਸੱਤਵਾਂ ਮਹਾਂ ਖ਼ੂਨਦਾਨ ਕੈਂਪ 5 ਨਵੰਬਰ ਦਿਨ ਬੁੱਧਵਾਰ ਨੂੰ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਡਾ. ਅੰਬੇਡਕਰ ਨਗਰ ਬੰਗਾ ਵਿਖੇ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਲਗਾਇਆ ਜਾਵੇਗਾ | ਡਾ. ਜਸਵਿੰਦਰ ਲਾਲ ਅਤੇ ਨਿਰੰਜਣ ਸਿੰਘ ਪਿਤਾ ਸਵ: ਦਵਿੰਦਰ ਇਟਲੀ ਨੇ ਦੱਸਿਆ ਕਿ ਇਸ ਕੈਂਪ ਦਾ ਉਦਘਾਟਨ ਡਾ. ਵੇਦ ਪ੍ਰਕਾਸ਼ ਪ੍ਰਧਾਨ ਅੰਬੇਦਕਰ ਚੇਤਨਾ ਸੁਸਾਇਟੀ ਬੰਗਾ ਅਤੇ ਡਾ. ਕਸ਼ਮੀਰ ਚੰਦ ਐਮ.ਜੇ ਲਾਈਫ਼ ਕੇਅਰ ਹਸਪਤਾਲ ਬੰਗਾ ਵੱਲੋਂ ਕੀਤਾ ਜਾਵੇਗਾ | ਕੈਂਪ ਦੇ ਵਿਸ਼ੇਸ਼ ਮਹਿਮਾਨ ਡਾ. ਅਮਰੀਕ ਸਿੰਘ ਆਕਾਸ਼ ਹਸਪਤਾਲ ਅਤੇ ਡਾ. ਗੌਰਵਦੀਪ ਐਮ.ਡੀ ਹੀਰਾ ਸਕੈਨ ਸੈਂਟਰ ਡਾਇਗਨੋਸਟਿਕ ਸੈਂਟਰ ਬੰਗਾ ਹੋਣਗੇ | ਇਹ ਕੈਂਪ ਬਲੱਡ ਬੈਂਕ ਬੰਗਾ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ | ਮਹਾਂ ਖ਼ੂਨਦਾਨ ਕੈਂਪ ਦੀ ਮੀਟਿੰਗ 'ਚ ਵਿਸ਼ੇਸ਼ ਤੌਰ 'ਤੇ ਡਾ. ਜਸਵਿੰਦਰ ਰਲ ਪ੍ਰਧਾਨ, ਡਾਕਟਰ ਕਸ਼ਮੀਰ ਚੰਦ, ਰਾਮ ਕਿ੍ਸ਼ਨ ਪੱਲੀ-ਝਿੱਕੀ, ਲੈਕ. ਕੁਲਵਿੰਦਰ ਬੰਗਾ, ਲੈਕ. ਬਲਿਹਾਰ ਸਿੰਘ, ਲੈਕ. ਸ਼ੰਕਰ ਦਾਸ, ਮੈਨੇਜਰ ਡਾ. ਜਸਵਿੰਦਰ ਲਾਲ, ਨਿਰੰਜਨ ਸਿੰਘ, ਮਾ. ਵਿਪਨ ਕੁਮਾਰ, ਨੰਦ ਲਾਲ, ਹਰਜਿੰਦਰ ਬੱਬੂ, ਮਾ. ਕਲਵਿੰਦਰ ਬੰਗਾ, ਰਾਮ ਲਭਵਾਇਆਂ, ਦਿਲਬਾਗ ਬਾਗ਼ੀ ਮੌਕੇ 'ਤੇ ਹਾਜ਼ਰ ਸਨ |