ਬਲਾਚੌਰ, 4 ਨਵੰਬਰ (ਨਰੇਸ਼ ਧੌਲ)-ਥਾਣਾ ਸਦਰ ਬਲਾਚੌਰ ਦੇ ਨਵ-ਨਿਯੁਕਤ ਮੁਖੀ ਬਿਕਰਮ ਸਿੰਘ ਰੌੜੀ ਵੱਲੋਂ ਵਿਸ਼ੇਸ਼ ਲੋਕ ਅਦਾਲਤ ਲਗਾਈ ਗਈ | ਜਿਸ ਵਿੱਚ ਇਲਾਕਾ ਵਾਸੀਆਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਦਰਖਾਸਤਾਂ ਦਾ ਦੋਹਾਂ ਧਿਰਾਂ ਦੀ ਸਹਿਮਤੀ ਨਾਲ ਬੈਠ ਕੇ ਨਬੇੜਾ ਕੀਤਾ ਗਿਆ | ਐਸ.ਐਚ.ਓ ਰੋੜੀ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਹਰ ਮਸਲੇ ਦਾ ਹੱਲ ਬੈਠ ਕੇ ਕੱਢਿਆ ਜਾ ਸਕਦਾ ਹੈ, ਇਸ ਲਈ ਜਿੱਥੇ ਥਾਣੇ, ਕੋਰਟ ਕਚਹਿਰੀਆਂ ਦੀ ਖੱਜਲ-ਖ਼ੁਆਰੀ ਤੋਂ ਬਚਣਾ ਚਾਹੀਦਾ ਹੈ, ਉੱਥੇ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਇਆਂ ਪਿੰਡਾਂ ਦੀਆਂ ਪੰਚਾਇਤਾਂ ਵਿੱਚ ਬੈਠ ਕੇ ਹੀ ਮਸਲੇ ਨਬੇੜੇ ਨੂੰ ਤਰਜੀਹ ਦੇਣੀ ਚਾਹੀਦੀ ਹੈ | ਇਸ ਮੌਕੇ ਏ.ਐਸ.ਆਈ ਮਨੋਹਰ ਲਾਲ, ਭਾਗ ਸਿੰਘ ਫਿਰਨੀ ਮਜਾਰਾ ਅਤੇ ਹੋਰ ਪੁਲਿਸ ਕਰਮਚਾਰੀ ਹਾਜ਼ਰ ਸਨ |