ਬਲਾਚੌਰ, 4 ਨਵੰਬਰ (ਨਰੇਸ਼ ਧੌਲ)- ਸਿੰਘ ਸਭਾ ਗੁਰਦੁਆਰਾ ਸਾਹਿਬ ਮਹਿੰਦੀਪੁਰ ਬਲਾਚੌਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮ ਦੌਰਾਨ ਡਾਕਟਰ ਜਸਦੀਪ ਸਿੰਘ ਸੈਣੀ ਐਮ.ਡੀ. ਨਿਊ ਕੇਅਰ ਹਸਪਤਾਲ ਬਲਾਚੌਰ ਦੀ ਅਗਵਾਈ ਹੇਠ ਸੰਤ ਗੁਰਮੇਲ ਸਿੰਘ ਬਲੱਡ ਸੈਂਟਰ ਗੜ੍ਹੀ ਕਾਨੂੰਗੋਂ ਦੇ ਸਹਿਯੋਗ ਨਾਲ 5 ਨਵੰਬਰ ਨੂੰ ਸਵੇਰੇ 9 ਤੋਂ ਦੁਪਹਿਰ 2 ਵਜੇ ਤੱਕ ਖ਼ੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ | ਡਾਕਟਰ ਜਸਦੀਪ ਸਿੰਘ ਸੈਣੀ ਨੇ ਕਿਹਾ ਕਿ ਖ਼ੂਨਦਾਨ ਨੂੰ ਮਹਾਂਦਾਨ ਮੰਨਿਆ ਜਾਂਦਾ ਹੈ ਕਿਉਂਕਿ ਦਾਨ ਕੀਤੇ ਹੋਏ ਖ਼ੂਨ ਨਾਲ ਲੋੜਵੰਦ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈ |