ਨਵਾਂਸ਼ਹਿਰ, 4 ਨਵੰਬਰ (ਹਰਮਿੰਦਰ ਸਿੰਘ ਪਿੰਟੂ) - ਬਾਬਾ ਵਜੀਰ ਸਿੰਘ ਖਾਲਸਾ ਗਰਲਜ਼ ਸੀ. ਸੈ. ਸਕੂਲ ਨਵਾਂਸ਼ਹਿਰ ਵਿਖੇ ਐੱਨ.ਐਸ.ਐਸ. ਦਾ ਕੈਂਪ ਪਿ੍ੰਸੀਪਲ ਜਸਵੀਰ ਸਿੰਘ ਦੀ ਰਹਿਨੁਮਾਈ ਹੇਠ ਅਰੰਭ ਕੀਤਾ ਗਿਆ | ਜਿਸ ਵਿਚ ਸਮੂਹ ਅਧਿਆਪਕ ਸਾਹਿਬਾਨਾਂ ਨੇ ਬਾਖੂਬੀ ਡਿਊਟੀ ਨਿਭਾਈ | ਕੈਂਪ ਦਾ ਉਦਘਾਟਨ ਸਾਬਕਾ ਵਿਧਾਇਕਾ ਸ੍ਰੀਮਤੀ ਗੁਰਇਕਬਾਲ ਕੌਰ ਵੱਲੋਂ ਕੀਤਾ ਗਿਆ ਅਤੇ ਬੱਚਿਆਂ ਨੂੰ ਚੰਗੇ ਵਿਚਾਰਾਂ ਬਾਰੇ, ਚੰਗੀ ਸੋਚ ਬਾਰੇ, ਆਉਣ ਵਾਲੇ ਭਵਿੱਖ ਵਿਚ ਆਤਮ ਨਿਰਭਰ ਬਣਨ ਲਈ ਪ੍ਰੇਰਿਤ ਕੀਤਾ ਨਾਲ ਹੀ ਬੱਚਿਆਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕੀਤਾ | ਇਸ ਵਿਸ਼ੇਸ਼ ਮੌਕੇ 'ਤੇ ਸਕੂਲ ਦੇ ਮੈਨੇਜਰ ਸਰਦਾਰ ਬਿਕਰਮਜੀਤ ਸਿੰਘ ਨੇ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਅਤੇ ਆਪਣੇ ਵਿਚਾਰਾਂ ਨਾਲ ਬੱਚਿਆਂ ਨੂੰ ਅਨੁਸ਼ਾਸਨ ਵੱਲ ਪ੍ਰੇਰਿਤ ਕੀਤਾ | ਇਸ ਮੌਕੇ ਸੁਰਜੀਤ ਮੈਡਮ, ਸੁਖਜਿੰਦਰ ਸਰ, ਨਵਜੀਤ ਸਰ ਬੰਧਨਾ ਮੈਡਮ, ਰੇਖਾ ਮੈਡਮ, ਕਮਲ ਮੈਡਮ, ਅੰਜੂ ਮੈਡਮ, ਆਸ਼ੂ ਮੈਡਮ ਵੀ ਮਜੂਦ ਸਨ | ਇਸ ਮੌਕੇ ਮੈਡਮ ਰੇਖਾ ਨੇ ਸਟੇਜ ਦਾ ਸੰਚਾਲਨ ਕੀਤਾ | ਇਹ ਕੈਂਪ 7 ਨਵੰਬਰ ਤੱਕ ਚਲੇਗਾ |