21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਸਾਧਪੁਰ ਵਲੋਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅਜੀਤ ਡੈਸਕ 07-11-2025
ਗੁਣਾਚੌਰ, 6 ਨਵੰਬਰ (ਅਮਰੀਕ ਕਟਾਰੀਆ)-ਸਿੱਖ ਧਰਮ ਦੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 556ਵਾਂ ਪ੍ਰਕਾਸ਼ ਪੁਰਬ ਅੱਜ ਪਿੰਡ ਸਾਧਪੁਰ ਵਿਖੇ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਸ਼ੁੱਭ ਦਿਹਾੜੇ 'ਤੇ ਮੰਗਲ ਸਿੰਘ ਆਪਣੇ ਜਥੇ ਸਮੇਤ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ | ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਜੀਵਨ ਨਾਲ ਸੰਬੰਧਿਤ ਕਥਾਵਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਉਹਨਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ 'ਤੇ ਚੱਲਣ ਲਈ ਅਪੀਲ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਰਸਾਏ ਮਾਰਗ 'ਤੇ ਚੱਲ ਕੇ ਅਸੀਂ ਆਪਣਾ ਜੀਵਨ ਸਫਲ ਬਣਾ ਸਕਦੇ ਹਾਂ | ਉਹਨਾਂ ਕਿਹਾ ਕਿ ਅੱਜ ਇਨਸਾਨ ਪੜ੍ਹ ਲਿਖ ਕੇ ਵੀ ਅੰਧ ਵਿਸ਼ਵਾਸ਼ਾਂ ਦੀ ਘੁੰਮਣਘੇਰੀ ਵਿੱਚ ਫਸਿਆ ਹੋਇਆ ਹੈ, ਜੋ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਬਿਲਕੁਲ ਹੀ ਉਲਟ ਹੈ, ਜਿਨ੍ਹਾਂ ਸਮਾਜਿਕ ਕੁਰੀਤੀਆਂ ਦਾ ਬਾਬਾ ਜੀ ਨੇ ਵਿਰੋਧ ਕੀਤਾ ਸੀ, ਉਹ ਕੁਰੀਤੀਆਂ ਅੱਜ ਸਮਾਜ ਵਿੱਚ ਭਾਰੂ ਹੋ ਰਹੀਆਂ ਹਨ | ਉਹਨਾਂ ਗੁਰੂ ਜੀ ਦੇ ਬਚਪਨ, ਪੜ੍ਹਾਈ, ਖੇਤੀਬਾੜੀ, ਉਦਾਸੀਆਂ ਆਦਿ ਬਾਰੇ ਭਰਪੂਰ ਜਾਣਕਾਰੀ ਸੰਗਤਾਂ ਨੂੰ ਦਿੱਤੀ | ਇਸ ਮੌਕੇ 'ਤੇ ਪ੍ਰਧਾਨ ਪਰਮਜੀਤ ਲੋਹਟੀਆ ਨੇ ਕਿਹਾ ਕਿ ਸਾਨੂੰ ਗੁਰੂਆਂ ਦੇ ਜਨਮ ਦਿਨ ਸ਼ਰਧਾ ਪੂਰਵਕ ਅਤੇ ਜਾਤਾਂ-ਪਾਤਾਂ ਤੋਂ ਉੱਪਰ ਉੱਠ ਕੇ ਮਨਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ | ਤਾਂ ਜੋ ਲੋਕਾਂ ਵਿੱਚ ਆਪਸੀ ਭਾਈਚਾਰਾ ਅਤੇ ਆਪਸੀ ਸਾਂਝ ਬਰਕਰਾਰ ਰੱਖੀ ਜਾ ਸਕੇ | ਇਸ ਮੌਕੇ 'ਤੇ ਮਮਤਾ ਰਾਣੀ ਸਰਪੰਚ ਪਿੰਡ ਸਾਧਪੁਰ, ਪ੍ਰਧਾਨ ਪਰਮਜੀਤ ਲੋਹਟੀਆ, ਸੈਕਟਰੀ ਡਾਕਟਰ ਗੁਰਪ੍ਰੀਤ ਸਿੰਘ, ਕੈਸ਼ੀਅਰ ਹਰਨਾਮ ਚੰਦੜ, ਸੰਤੋਖ ਲੋਹਟੀਆ, ਦੇਸ ਰਾਜ, ਮਨਦੀਪ ਲੋਹਟੀਆ, ਜਸਵੀਰ ਲੋਹਟੀਆ, ਗੁਰਮੀਤ ਰਾਮ, ਹੁਸਨ ਲਾਲ ਪੰਚ, ਕੁਲਦੀਪ ਲੋਹਟੀਆ, ਅਵਤਾਰ ਸਿੰਘ ਪੰਚ ਅਤੇ ਵੱਡੀ ਗਿਣਤੀ ਵਿੱਚ ਹੋਰ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦਾਂ ਸਿੰਘਾਂ ਮਕਸੂਦਪੁਰ- ਸੂੰਢ ਵਿਖੇ ਕਰਵਾਇਆ ਧਾਰਮਿਕ ਸਮਾਗਮ <br/> ਅਗਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਆਸ਼ਰਮ ਸਰਸਈ ਗੁਜਰਾਤ ਤੋਂ ਆਈਆਂ ਸੰਗਤਾਂ ਦਾ ਬਹਿਰਾਮ 'ਚ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।