22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਐਨ.ਆਰ.ਆਈ. ਪਰਿਵਾਰਾਂ ਵਲੋਂ ਸਰਕਾਰੀ ਡਿਸਪੈਂਸਰੀ ਜਗਤਪੁਰ ਲਈ ਦਵਾਈਆਂ ਦਾ ਯੋਗਦਾਨ <br/>

ਅਜੀਤ ਡੈਸਕ 23-11-2025
ਮੁਕੰਦਪੁਰ, 22 ਨਵੰਬਰ (ਅਮਰੀਕ ਸਿੰਘ ਢੀਂਡਸਾ) - ਦਹਾਕਿਆਂ ਤੋਂ ਚੱਲ ਰਹੀ ਸਰਕਾਰੀ ਡਿਸਪੈਂਸਰੀ ਜਗਤਪੁਰ ਨੂੰ ਐਨ.ਆਰ.ਆਈ ਭਰਾਵਾਂ ਵਲੋਂ ਲੋੜਵੰਦ ਮਰੀਜ਼ਾਂ ਦੀ ਸਹੂਲਤ ਲਈ ਨਿਰੰਤਰ ਰੂਪ 'ਚ ਦਵਾਈਆਂ ਦਾ ਯੋਗਦਾਨ ਦਿੱਤਾ ਜਾ ਰਿਹਾ ਹੈ | ਜਿਸ ਤਹਿਤ ਇਸ ਵਾਰ ਦਾ ਯੋਗਦਾਨ 20 ਹਜ਼ਾਰ ਰੁਪਏ ਦੀਆਂ ਦਵਾਈਆਂ ਬਲਬੀਰ ਸਿੰਘ ਸੁੰਡਾ ਪੁੱਤਰ ਦੌਲਤ ਸਿੰਘ ਦੇ ਪਰਿਵਾਰ ਵੱਲੋਂ ਆਪਣੀ ਕਿਰਤ ਕਮਾਈ ਦੇ ਦਸਵੰਦ ਵਜੋਂ ਦਿੱਤਾ | ਇਸ ਤੋਂ ਇਲਾਵਾ ਸਾਧੂ ਸਿੰਘ ਸ਼ੇਰਗਿਲ ਯੂ.ਐਸ.ਏ ਦੇ ਪਰਿਵਾਰ ਵੱਲੋਂ ਪਿੰਡ ਵਿੱਚ ਭਲਾਈ ਕਾਰਜਾਂ ਵਾਸਤੇ 40 ਹਜ਼ਾਰ ਰੁਪਏ ਅਤੇ ਮੰਦਰ ਦੀ ਬਿਲਡਿੰਗ ਦੀ ਰਿਪੇਅਰ ਵਾਸਤੇ ਸਰਪੰਚ ਗੁਦਾਵਰ ਸਿੰਘ ਤਲਵਾੜ ਨੂੰ ਸੌਂਪੇ | ਸਰਪੰਚ ਸਾਹਿਬ ਵੱਲੋਂ ਇਨ੍ਹਾਂ ਸਾਰੇ ਦਾਨੀ ਪਰਿਵਾਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਇਹਨਾਂ ਦੀਆਂ ਕਮਾਈਆਂ ਵਿੱਚ ਹੋਰ ਵਾਧਾ ਕਰਨ ਦੀ ਅਰਦਾਸ ਕਰਦਿਆਂ ਅੱਗੇ ਵਾਸਤੇ ਵੀ ਗਰੀਬ ਲੋਕਾਂ ਦੀ ਭਲਾਈ ਵਾਸਤੇ ਇਸੇ ਤਰ੍ਹਾਂ ਯੋਗਦਾਨ ਮਿਲਦਾ ਰਹਿਣ ਦੀ ਆਸ ਪ੍ਰਗਟਾਈ | ਡਿਸਪੈਂਸਰੀ ਦੇ ਡਾਕਟਰ ਹਰਜਿੰਦਰ ਕੌਰ ਵੱਲੋਂ ਬੜੇ ਹੀ ਸਤਿਕਾਰ ਨਾਲ ਦਾਨੀ ਪਰਿਵਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੰਡ ਦੇ ਐਨ. ਆਰ. ਆਈ ਪਰਿਵਾਰਾਂ ਵੱਲੋਂ ਗਰੀਬ ਤੇ ਲੋੜਵੰਦ ਮਰੀਜ਼ਾਂ ਦੀ ਲੋੜ ਪੂਰੀ ਕਰਨ ਲਈ ਦਵਾਈਆਂ ਦੀ ਘਾਟ ਨਹੀਂ ਆਉਣ ਦਿੱਤੀ | ਇਸ ਮੌਕੇ ਅਮਰੀਕ ਸਿੰਘ, ਹਰਵਿੰਦਰ ਸਿੰਘ, ਅਸ਼ੋਕ ਕੁਮਾਰ, ਸੋਮਨਾਥ, ਹਰਵਿੰਦਰ ਸਿੰਘ, ਫਾਰਮਾਸਿਸਟ ਪਰਵੇਜ਼, ਹਰਜਿੰਦਰ ਸਿੰਘ, ਸੁਖਜਿੰਦਰ ਸਿੰਘ, ਗੁਗਲੀ ਪੰਚ, ਕੁਲਜੀਤ ਸਿੰਘ, ਸਰਬਜੀਤ ਸਿੰਘ, ਜਸਬੀਰ ਸਿੰਘ ਤੋਂ ਇਲਾਵਾ ਹੋਰ ਵੀ ਮੌਜੂਦ ਸਨ ਸਨ |

ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਸਾਰੀ ਮਨੁੱਖਤਾ ਲਈ ਵਿਸ਼ਵ ਪੱਧਰੀ ਪ੍ਰਤੀਕ - ਹਰਜੋਤ ਲੋਹਟੀਆ <br/> ਅਗਲੀ ਖ਼ਬਰ ਸਾਰੇ ਧਰਮ ਗ੍ਰੰਥ ਇਨਸਾਨੀਅਤ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦੇ ਹਨ - ਅਚਾਰੀਆ ਧੰਨ ਕੁਮਾਰ ਸ਼ਾਸ਼ਤਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।