22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸਾਰੇ ਧਰਮ ਗ੍ਰੰਥ ਇਨਸਾਨੀਅਤ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦੇ ਹਨ - ਅਚਾਰੀਆ ਧੰਨ ਕੁਮਾਰ ਸ਼ਾਸ਼ਤਰੀ <br/>

ਅਜੀਤ ਡੈਸਕ 23-11-2025
ਬੰਗਾ, 22 ਨਵੰਬਰ (ਧਰਮਵੀਰ ਪਾਲ) - ਆਰੀਆ ਸਮਾਜ ਬੰਗਾ ਦਾ 44ਵਾਂ ਸਲਾਨਾ ਉਤਸਵ ਅਤੇ ਧਰਮ ਰਕਸ਼ਾ ਮਹਾਯੱਗ ਅਤੇ ਸਨਾਤਨ ਸੰਸਕਿ੍ਤੀ ਸੰਮੇਲਨ ਆਰੀਆ ਪ੍ਰਤੀਨਿਧੀ ਸਭਾ ਪੰਜਾਬ ਦੀ ਸਰਪ੍ਰਸਤੀ ਹੇਠ ਅਤੇ ਪੂਜਨੀਕ ਸ਼ਾਦੀ ਲਾਲ ਮਹਿੰਦਰੂ ਦੀ ਪ੍ਰੇਰਨਾ ਸਦਕਾ ਆਰੀਆ ਸਮਾਜ ਮੰਦਰ ਬੰਗਾ ਵਿਖੇ ਚੱਲਣ ਵਾਲੇ ਪੰਜ ਦਿਨਾ ਸਮਾਗਮ ਦੇ ਤੀਸਰੇ ਦਿਨ ਆਰੀਆ ਜਗਤ ਦੇ ਉੱਚ ਕੋਟੀ ਦੇ ਵਿਦਵਾਨ ਆਚਾਰੀਆ ਧਨਕੁਮਾਰ ਸ਼ਾਸਤਰੀ ਬਾਗਪਤ ਯੂ.ਪੀ. ਵਾਲਿਆਂ ਨੇ ਵੇਦਾਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਸਾਰੇ ਧਰਮ ਗ੍ਰੰਥ ਆਪਸੀ ਭਾਈਚਾਰੇ, ਪ੍ਰੇਮ ਭਾਵਨਾ ਅਤੇ ਇਨਸਾਨੀਅਤ ਦਾ ਸੰਦੇਸ਼ ਦਿੰਦੇ ਹਨ | ਜਿਸ ਦਿਨ ਸਾਡੇ ਅੰਦਰ ਪ੍ਰੇਮ ਪੈਦਾ ਹੋ ਗਿਆ ਸਭ ਆਪਣੇ ਲੱਗਣ ਲੱਗ ਪੈਣਗੇ | ਵੈਰ ਵਿਰੋਧ ਖਤਮ ਹੋ ਜਾਣਗੇ | ਇਸ ਮੌਕੇ ਪੰਡਿਤ ਸ਼ਾਮ ਲਾਲ ਆਰੀਆ ਨੇ ਸਭ ਦਾ ਧੰਨਵਾਦ ਕੀਤਾ ਤੇ ਸਭ ਨੂੰ ਆਰੀਆ ਸਮਾਜ ਨਾਲ ਜੁੜਨ ਦਾ ਸੰਦੇਸ਼ ਦਿੱਤਾ | ਇਸ ਮੌਕੇ ਪੰ. ਅਮਿਤ ਸ਼ਾਸਤਰੀ, ਆਰੀਆ ਮਹਾਂਪ੍ਰਚਾਰਕ, ਆਰੀਆ ਪ੍ਰਤੀਨਿਧੀ ਸਭਾ, ਪੰਜਾਬ ਅਤੇ ਪੰ. ਸੁਰੇਸ਼ ਸ਼ਾਸਤਰੀ ਆਰੀਆ, ਹਿਮਾਚਲ ਪ੍ਰਦੇਸ਼, ਭਜਨੋਪਦੇਸ਼ ਪੰ. ਸੁਖਪਾਲ ਆਰੀਆ, ਸਹਾਰਨਪੁਰ ਨੇ ਪ੍ਰਵਚਨਾਂ ਅਤੇ ਸ਼ਬਦਾਂ ਰਾਹੀਂ ਸੰਗਤਾਂ ਨਾਲ ਸਾਂਝ ਪਾਈ | ਇਸ ਮੌਕੇ ਵਿਜੇ ਕੁਮਾਰ ਸਿਆਲ, ਸਤਪਾਲ ਸੂਰੀ, ਵਿਨੋਦ ਸ਼ਰਮਾ, ਨਰਿੰਦਰ ਗੋਗਨਾ, ਅਸ਼ੋਕ ਕੁਮਾਰ ਸ਼ਰਮਾ, ਪ੍ਰਭਾਤ ਕਲਮੀ, ਸੰਜੀਵ ਮੋਹਣ, ਦਮਿਅੰਤ ਅਗਰਵਾਲ, ਰਾਮ ਭਰੋਸੇ, ਵੀ. ਕੇ ਛਾਬੜਾ ਐਡਵੋਕੇਟ, ਡਾ. ਵੀ. ਕੇ ਅਰੋੜਾ, ਪ੍ਰਵੀਨ ਗਾਂਧਾ, ਅਰੁਣਾ ਸ਼ਰਮਾ, ਸੁਸ਼ੀਲ ਕੁਮਾਰ, ਸੁਸ਼ਮਾ, ਦੀਪਿਕਾ ਅਰੋੜਾ ਆਦਿ ਹਾਜਰ ਸਨ |

ਪਿਛਲੀ ਖ਼ਬਰ ਐਨ.ਆਰ.ਆਈ. ਪਰਿਵਾਰਾਂ ਵਲੋਂ ਸਰਕਾਰੀ ਡਿਸਪੈਂਸਰੀ ਜਗਤਪੁਰ ਲਈ ਦਵਾਈਆਂ ਦਾ ਯੋਗਦਾਨ <br/> ਅਗਲੀ ਖ਼ਬਰ ਹਿਆਤਪੁਰ ਰੁੜਕੀ ਵਿਖੇ ਅੱਖਾਂ ਦੇ ਮੁਫ਼ਤ ਕੈਂਪ ਦਾ ਪੋਸਟਰ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।