24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸੜਕ 'ਚ ਪਾਏ ਵੱਟਿਆਂ 'ਤੇ ਪ੍ਰੀਮਿਕਸ ਪਾਉਣ ਦੀ ਮੰਗ <br/>

ਅਜੀਤ ਡੈਸਕ 23-11-2025
ਬਹਿਰਾਮ, 22 ਨਵੰਬਰ (ਸਰਬਜੀਤ ਸਿੰਘ ਰਾਣਾ)-ਪਿਛਲੇ ਲਗਭਗ 4-5 ਮਹੀਨਿਆਂ ਤੋਂ ਸਰਹਾਲਾ ਰਾਣੂੰਆਂ-ਕੁਲਥਮ ਸੰਪਰਕ ਸੜਕ 'ਚ ਸਬੰਧਿਤ ਵਿਭਾਗ ਵੱਲੋਂ ਵੱਟੇ ਪਾਏ ਗਏ ਸਨ ਜੋਂ ਕਿ ਹੁਣ ਉਹ ਉਖੱੜ ਕੇ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਹਨ | ਇਸ ਸਬੰਧੀ ਇਲਾਕੇ ਦੇ ਪਤਵੰਤਿਆਂ ਅਤੇ ਰਾਹਗੀਰਾਂ ਨੇ ਦੱਸਿਆ ਕਿ ਉਖੱੜੇ ਹੋਏ ਵੱਟਿਆਂ ਕਾਰਨ ਲੋਕਾਂ ਨੂੰ ਸਫ਼ਰ ਕਰਨ ਲਈ ਭਾਰੀ ਪ੍ਰੇਸ਼ਾਨੀ ਸਹਿਣ ਕਰਨੀ ਪੈ ਰਹੀ ਹੈ | ਉਨ੍ਹਾਂ ਦੱਸਿਆ ਕਿ ਵੱਟਿਆਂ ਕਾਰਨ ਵਾਹਨਾਂ ਦੇ ਟਾਇਰ ਪੈਂਚਰ ਹੋ ਰਹੇ ਹਨ ਅਤੇ ਵਾਹਨਾਂ ਦੇ ਟਾਇਰਾਂ ਵਿੱਚ ਵੱਟੇ ਵਜ ਕੇ ਰਾਹਗੀਰਾਂ ਦੇ ਵੱਜਣ ਦਾ ਵੀ ਖ਼ਦਸ਼ਾ ਹੈ ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਸਕਦੇ ਹਨ | ਉਨ੍ਹਾਂ ਦੱਸਿਆ ਕਿ ਇਹ ਸੰਪਰਕ ਸੜਕ ਮੁਕੰਦਪੁਰ-ਫਗਵਾੜਾ ਨੂੰ ਆਪਸ ਵਿੱਚ ਜੋੜਦੀ ਹੈ ਅਤੇ ਇਸ ਰੂਟ 'ਤੇ ਕਈ ਧਾਰਮਿਕ ਅਸਥਾਨ ਜਿਵੇਂ ਗੁਰਦੁਆਰਾ ਗੁਰਪਲਾਹ ਪੰਜ ਟਾਹਲੀਆਂ ਸਾਹਿਬ ਅਤੇ ਡੇਰਾ ਸੰਤ ਬਾਬਾ ਮੇਲਾ ਰਾਮ ਜੀ ਭਰੋਮਜਾਰਾ ਰਾਣੂੰਆਂ, ਗੁਰਦੁਆਰਾ ਸਿੰਘਾਂ ਸ਼ਹੀਦਾਂ ਕੁਲਥਮ, ਰੋਜ਼ਾ ਸ਼ਰੀਫ ਮੰਢਾਲੀ, ਗੁਰਦੁਆਰਾ ਸੁਖਚੈਨਆਣਾ ਸਾਹਿਬ ਫਗਵਾੜਾ ਆਦਿ ਸ਼ੁਸ਼ੋਭਿਤ ਹਨ ਜਿਥੇ ਸੰਗਤਾਂ ਰੋਜ਼ਾਨਾ ਨਤਮਸਤਕ ਹੋਣ ਲਈ ਸਫਰ ਕਰਦੀਆਂ ਹਨ | ਇਲਾਕੇ ਦੇ ਪਤਵੰਤਿਆਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਇਸ ਸੰਪਰਕ ਸੜਕ 'ਤੇ ਜਲਦੀ ਪ੍ਰੀਮਿਕਸ ਪਾਇਆ ਜਾਵੇ ਅਤੇ ਜੋਂ ਸੜਕ ਬਣਨ ਵਾਲੀ ਹੈ ਉਸ ਨੂੰ ਵੀ ਬਣਾਇਆ ਜਾਵੇ | ਇਸ ਮੌਕੇ 'ਤੇ ਗੁਰਮੇਲ ਸਿੰਘ, ਪਿ੍ੰ. ਰੋਸ਼ਨ ਲਾਲ ਨੰਬਰਦਾਰ ਸਰਹਾਲਾ ਰਾਣੂੰਆਂ, ਕਿਸਾਨ ਆਗੂ ਹਰਜੀਤ ਸਿੰਘ ਸਰਹਾਲਾ ਰਾਣੂੰਆਂ, ਮਨੀਸ਼ ਕਾਲਾ, ਅਵਤਾਰ ਸਿੰਘ, ਮਨਪ੍ਰੀਤ ਸਿੰਘ, ਨਰਿੰਦਰ ਕੁਮਾਰ, ਸੰਨੀ, ਬਲਵਿੰਦਰ, ਸੁੱਖਾ, ਜੋਗਿੰਦਰ, ਪ੍ਰਦੀਪ ਕੁਮਾਰ ਆਦਿ ਪਤਵੰਤੇ ਹਾਜ਼ਰ ਸਨ |

ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਜਾਰੀ <br/> ਅਗਲੀ ਖ਼ਬਰ ਫਰਾਲਾ ਸਕੂਲ 'ਚ ਸਾਲਾਨਾ ਇਨਾਮ ਵੰਡ ਸਮਾਗਮ 'ਚ ਵੰਡੇ ਨਕਦ ਇਨਾਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।