ਕੋਲੰਬੋ, 24 ਅਗਸਤ - ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਦੂਜੇ ਟੈਸਟ ਦੇ ਦੂਜੇ ਦਿਨ ਦੇ ਦੂਜੇ ਸੈਸ਼ਨ ਵਿਚ ਬਾਰਿਸ਼ ਨੇ ਵਿਘਨ ਪਾਇਆ। ਅੰਪਾਇਰਾਂ ਨੇ ਬਾਰਿਸ਼ ਕਾਰਨ ਮੈਚ ਨੂੰ ਰੋਕਣ ਦਾ ਐਲਾਨ ਕਰ ਦਿੱਤਾ। ਮੈਦਾਨ ਤੁਰੰਤ ਫੀਲਡ ਕਵਰਾਂ ਨਾਲ ਢੱਕ ਗਿਆ। ਇਸ ਦੌਰਾਨ, ਭਾਰਤ ਟੀਮ ਨੇਆਪਣੀ ਸਥਿਤੀ ਕਾਫ਼ੀ ਮਜ਼ਬੂਤ ਕਰ ਲਈ ਹੈ। ਖੇਡ ਰੁਕਣ ਤੱਕ ਭਾਰਤ ਨੇ 8 ਵਿਕਟਾਂ ਦੇ ਨੁਕਸਾਨ 'ਤੇ 475 ਦੌੜਾਂ ਬਣਾ ਲਈਆਂ ਸਨ।ਧਰੁਵ ਜੁਰੇਲ ਸੈਂਕੜੇ ਦੇ ਨੇੜੇ ਹੈ, ਸਿਰਫ਼ ਪੰਜ ਦੌੜਾਂ ਦੂਰ ਹੈ। ਮੁਹੰਮਦ ਸਿਰਾਜ ਆਪਣਾ ਖਾਤਾ ਖੋਲ੍ਹੇ ਬਿਨਾਂ ਉਸਦਾ ਸਾਥ ਦੇ ਰਿਹਾ ਹੈ।
ਤਾਜ਼ਾ ਖ਼ਬਰਾਂ
Free
ਭਾਰਤ-ਸ੍ਰੀਲੰਕਾ ਦੂਜਾ ਟੈਸਟ : ਬਾਰਿਸ਼ ਕਾਰਨ ਰੁਕੀ ਖੇਡ
ਕੋਲੰਬੋ, 24 ਅਗਸਤ - ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਦੂਜੇ ਟੈਸਟ ਦੇ ਦੂਜੇ ਦਿਨ ਦੇ ਦੂਜੇ ਸੈਸ਼ਨ ਵਿਚ ਬਾਰਿਸ਼ ਨੇ ਵਿਘਨ ਪਾਇਆ। ਅੰਪਾਇਰਾਂ ਨੇ ਮੀਂਹ ਕਾਰਨ ਮੈਚ ਨੂੰ ਰੋਕਣ ਦਾ ਐਲਾਨ ਕਰ ਦਿੱਤਾ। ਮੈਦਾਨ ਤੁਰੰਤ ਫੀਲਡ ਕਵਰਾਂ ਨਾਲ ਢੱਕ ਗਿਆ। ਇਸ...
ਅਜੀਤ ਡੈਸਕ
24-08-2026