ਘੋਗਰਾ, 24 ਨਵੰਬਰ (ਆਰ.ਐਸ. ਸਲਾਰੀਆ)- 66 ਕੇ.ਵੀ. ਸਬ ਸਟੇਸ਼ਨ ਘੋਗਰਾ ਤੋਂ ਚੱਲਦੇ 11 ਕੇ.ਵੀ. ਫੀਡਰ ਪੰਡੋਰੀ ਦੀ ਜ਼ਰੂਰੀ ਮੁਰੰਮਤ ਕਰਕੇ ਫੀਡਰ ਪੰਡੋਰੀ ਦੇ ਅਧੀਨ ਆਉਂਦੇ ਪਿੰਡ ਪੰਡੋਰੀ, ਖੁੱਤੀਆਂ, ਜਮਾਲਪੁਰ, ਲਮੀਨ, ਉੱਚੀ ਬੱਸੀ, ਫ਼ਤਿਹਗੜ੍ਹ ਆਦਿ ਪਿੰਡਾਂ ਦੀ ਬਿਜਲੀ ਦੀ ਸਪਲਾਈ ਭਲਕੇ 26 ਨਵੰਬਰ 2025 ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਜ਼ਰੂਰੀ ਮੁਰੰਮਤ ਕਰਕੇ ਬੰਦ ਰਹੇਗੀ | ਇਹ ਜਾਣਕਾਰੀ ਇੰਜ. ਪਰਮਜੀਤ ਉਪ ਮੰਡਲ ਘੋਗਰਾ ਵਲੋਂ ਦਿੱਤੀ ਗਈ |