17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਜ਼ਿਲ੍ਹਾ ਪ੍ਰੀਸ਼ਦ ਲਈ 15 ਤੇ ਬਲਾਚੌਰ ਬਲਾਕ ਸੰਮਤੀ ਲਈ 64 ਨਾਮਜਦਗੀ ਪੇਪਰ ਹੋਏ ਦਾਖ਼ਲ

ਅਜੀਤ ਡੈਸਕ 06-12-2025
ਬਲਾਚੌਰ, 5 ਦਸੰਬਰ (ਦੀਦਾਰ ਸਿੰਘ ਬਲਾਚੌਰੀਆ) - ਜ਼ਿਲ੍ਹਾ ਪ੍ਰੀਸ਼ਦ ਦੇ ਤਹਿਸੀਲ ਬਲਾਚੌਰ ਤੋਂ ਪੈਂਦੇ ਤਿੰਨ ਜ਼ੋਨਾਂ ਲਈ 15 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰਾਏ | ਜੋਨ ਰੱਤੇਵਾਲ ਤੋਂ 3, ਜੋਨ ਗੜ੍ਹੀ ਕਾਨੂਗੋਆ ਤੋਂ 5 ਅਤੇ ਪੋਜੇਵਾਲ ਜੋਨ ਤੋਂ 7 ਉਮੀਦਵਾਰ ਚੋਣ ਮੈਦਾਨ 'ਚ ਉੱਤਰੇ ਹਨ | ਇਸੇ ਤਰਾਂ ਬਲਾਕ ਸੰਮਤੀ ਬਲਾਚੌਰ ਦੇ 17 ਜ਼ੋਨਾਂ ਤੋਂ 64 ਉਮੀਦਵਾਰਾਂ ਨੇ ਨਾਮਜ਼ਦਗੀ ਪੇਪਰ ਦਾਖਲ ਕਰਾਏ ਗਏ | ਜੋਨ ਨੰਬਰ ਇਕ ਰੈਲਮਾਜਰਾ ਤੋਂ 4, ਟੌਂਸਾ ਤੋਂ 3, ਮਾਜਰਾ ਜੱਟਾਂ ਤੋਂ 5, ਕਾਠਗੜ੍ਹ ਤੋਂ 3, ਰੱਤੇਵਾਲ ਤੋਂ 3, ਥੋਪੀਆ ਤੋਂ 4, ਕੁਲਾਰ ਤੋਂ 3, ਟਕਾਰਲਾ ਤੋਂ 3, ਆਦੋਆਣਾ ਤੋਂ 5, ਭਰਥਲਾ ਤੋਂ 3, ਮੁੱਤੋਂ ਤੋਂ 3, ਗਹੂੰਣ ਤੋਂ 4, ਫਤਹਿਗੜ੍ਹ ਉਰਫ ਸੁੱਧਾ ਮਾਜਰਾ ਤੋਂ 5, ਮਹਿਤਪੁਰ ਤੋਂ 3, ਸਿੰਬਲਮਾਜਰਾ ਤੋਂ 5 ਅਤੇ ਭੱਦੀ ਸੰਮਤੀ ਜੋਨ ਤੋਂ 3 ਉਮੀਦਵਾਰਾਂ ਨੇ ਨਾਮਜ਼ਦਗੀ ਪੇਪਰ ਦਾਖਲ ਕਰਾਏ | ਨਾਮਜਦਗੀ ਪੇਪਰ ਦਾਖਲ ਕਰਾਉਣ ਦੀ ਪ੍ਰਕਿਰਿਆ ਮੌਕੇ ਉਮੀਦਵਾਰਾਂ ਦੇ ਨਾਲ ਉਨ੍ਹਾਂ ਦੇ ਸਮਰਥਕ ਅਤੇ ਸਬੰਧਤ ਪਾਰਟੀਆਂ ਦੇ ਆਗੂਆਂ ਦੀ ਚਹਿਲ ਪਹਿਲ ਰਹੀ |
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਨੇ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਕਰਕੇ ਤਿੱਖੇ ਸ਼ੰਘਰਸ਼ਾਂ ਦਾ ਦਿੱਤਾ ਸੱਦਾ <br/> ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਚੋਣ ਤੇ ਬਲਾਕ ਸੰਮਤੀ ਚੋਣਾਂ 'ਚ ਕਾਂਗਰਸ ਨੂੰ ਵੱਡੀ ਜਿੱਤ ਦੇਵਾਂਗੇ-ਘੁੰਮਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।