ਮੰਡੀ ਗੋਬਿੰਦਗੜ੍ਹ, 16 ਜੂਨ (ਇਕਬਾਲ ਸੰਧੂ)-ਕੋਈ ਵੀ ਖੇਡ ਜੇਕਰ ਮਨ ਤੇ ਲਗਨ ਨਾਲ ਖੇਡੀ ਜਾਵੇ ਤਾਂ ਉਹ ਖਿਡਾਰੀ ਨੂੰ ਬੁਲੰਦੀਆਂ 'ਤੇ ਪਹੁੰਚਾ ਦਿੰਦੀ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਪਿੰਡ ਬੱਡਗੁੱਜਰਾ ਦੀ ਨੌਜਵਾਨ ਸਭਾ ਵਲੋਂ ਐਨ. ਆਰ. ਆਈਜ਼. ਦੇ ਸਹਿਯੋਗ ਨਾਲ ਕਰਵਾਏ ਵਿਸ਼ਾਲ ਕਿ੍ਕਟ ਟੂਰਨਾਮੈਂਟ ਦਾ ਉਦਘਾਟਨ ਕਰਨ ਸਮੇਂ ਖਿਡਾਰੀਆਂ ਤੇ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਕੀਤਾ | ਰਾਜੂ ਖੰਨਾ ਨੇ ਕਿਹਾ ਕਿ ਪਿੰਡ-ਪਿੰਡ ਰਵਾਇਤੀ ਖੇਡਾਂ ਨੂੰ ਉੁਤਸ਼ਾਹਿਤ ਕਰਨ ਸਮੇਂ ਦੀ ਲੋੜ ਹੈ | ਜਿਸ ਲਈ ਹਰ ਯੂਥ ਕਲੱਬ, ਗਰਾਮ ਪੰਚਾਇਤ, ਸਮਾਜ ਸੇਵੀ ਸੰਸਥਾਵਾਂ ਨੂੰ ਖੇਡ ਟੂਰਨਾਮੈਂਟ ਕਰਵਾਉਣ ਚਾਹੀਦੇ ਹਨ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਸਕੇ | ਟੂਰਨਾਮੈਂਟ 'ਚ ਸੂਬਾ ਪੱਧਰੀ 18 ਦੇ ਕਰੀਬ ਟੀਮਾਂ ਭਾਗ ਲੈ ਰਹੀਆਂ ਹਨ, ਜਿਨ੍ਹਾਂ ਨੂੰ ਸਮੁੱਚੇ ਪ੍ਰਬੰਧਕਾਂ ਵਲੋਂ ਵੱਡੇ ਨਕਦ ਇਨਾਮਾਂ ਤੋਂ ਇਲਾਵਾ ਟੂਰਨਾਮੈਂਟ ਕੱਪ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ | ਇਸ ਮੌਕੇ ਸਰਕਲ ਪ੍ਰਧਾਨ ਜਰਨੈਲ ਸਿੰਘ ਮਾਜਰੀ, ਸਵਰਨ ਸਿੰਘ ਬੱਡਗੁੱਜਰਾ, ਸਾਬਕਾ ਸਰਪੰਚ ਬਹਾਦਰ ਸਿੰਘ ਬੱਡਗੁੱਜਰਾ, ਜਸ਼ਨਪ੍ਰੀਤ ਸਿੰਘ ਸ਼ਾਹਪੁਰ, ਗੁਰਕੀਰਤ ਸਿੰਘ ਪਨਾਗ, ਮੁਸਲਿਮ ਆਗੂ ਕੇਵਲ ਖਾਂ ਧਰਮਗੜ੍ਹ, ਹਰਮਨਦੀਪ ਸਿੰਘ ਬੱਡਗੁੱਜਰਾ, ਹਰਦੀਪ ਸਿੰਘ, ਬਚਿੱਤਰ ਸਿੰਘ, ਰਸਨਦੀਪ ਸਿੰਘ, ਗੁਰਪ੍ਰੀਤ ਸਿੰਘ, ਕਮੈਂਟਰ ਗੱਗੀ ਕਲਾਲਮਾਜਰਾ, ਜਸਵੀਰ ਸਿੰਘ ਸਵੈਚ ਤੋਂ ਇਲਾਵਾ ਵੱਡੀ ਗਿਣਤੀ 'ਚ ਖਿਡਾਰੀ ਤੇ ਦਰਸ਼ਕ ਮੌਜੂਦ ਸਨ |