08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਆਂਡਿਆਂ ਦੀ ਰੇਹੜੀ 'ਤੇ ਸ਼ਰਾਬ ਪਿਆਉਣ ਦੇ ਮਾਮਲੇ 'ਚ 2 ਨਾਮਜ਼ਦ

ਅਜੀਤ ਡੈਸਕ 17-06-2025
ਸੰਘੋਲ, 16 ਜੂਨ (ਪਰਮਵੀਰ ਸਿੰਘ ਧਨੋਆ)-ਸਥਾਨਕ ਪੁਲਿਸ ਨੇ ਅੰਡਿਆਂ ਦੀ ਰੇਹੜੀ ਦੀ ਆੜ 'ਚ ਗ਼ੈਰ-ਕਾਨੂੰਨੀ ਤੌਰ 'ਤੇ ਸ਼ਰਾਬ ਪਿਆਉਣ ਦੇ ਮਾਮਲੇ 'ਚ 2 ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਹੈ | ਪੁਲਿਸ ਚੌਕੀ ਸੰਘੋਲ ਦੇ ਸਹਾਇਕ ਥਾਣੇਦਾਰ ਦਲਜੀਤ ਸਿੰਘ ਅਨੁਸਾਰ ਪੰਚਾਇਤੀ ਮਾਰਕੀਟ ਸੰਘੋਲ ਨੇੜੇ ਜਨਤਕ ਥਾਂ 'ਤੇ ਅੰਡਿਆਂ ਦੀ ਰੇਹੜੀ ਵਾਲੇ ਵਲੋਂ ਸ਼ਰੇਆਮ ਬਿਨਾਂ ਅਹਾਤੇ ਦੀ ਮਨਜ਼ੂਰੀ ਤੋਂ ਸ਼ਰਾਬ ਪਿਆਈ ਜਾ ਰਹੀ ਸੀ | ਜਿਸ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਉਥੋਂ ਬੋਤਲ 'ਚ ਸ਼ਰਾਬ ਮਾਰਕਾ ਪੰਜਾਬੀ ਜੁਗਨੀ ਸੌਂਫੀ, ਪਲਾਸਟਿਕ ਦਾ ਮੱਗ ਤੇ ਗਿਲਾਸ, ਸਟੀਲ ਪਲੇਟ ਆਦਿ ਬਰਾਮਦ ਕਰਕੇ ਜਰਨੈਲ ਸਿੰਘ ਸੰਘੋਲ ਅਤੇ ਮਨਪ੍ਰੀਤ ਸਿੰਘ ਪਨੈਚਾਂ ਖ਼ਿਲਾਫ਼ ਪਰਚਾ ਦਰਜ ਕਰਕੇ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਹੈ |
ਪਿਛਲੀ ਖ਼ਬਰ ਰਾਜੂ ਖੰਨਾ ਵਲੋਂ ਬਡਗੁੱਜਰਾਂ ਵਿਖੇ ਕਿ੍ਕਟ ਟੂਰਨਾਮੈਂਟ ਦਾ ਉਦਘਾਟਨ ਅਗਲੀ ਖ਼ਬਰ ਸੰਘੋਲ 'ਚ ਦੁਕਾਨਦਾਰਾਂ ਤੇ ਰੇਹੜੀ ਫੜ੍ਹੀ ਵਾਲਿਆਂ ਦੇ ਸੜਕ ਦੁਆਲੇ ਨਾਜਾਇਜ਼ ਕਬਜ਼ੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।