02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਬਲੈਕਮੇਲ ਕਰਨ ਤੋਂ ਤੰਗ ਆ ਕੇ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ

ਅਜੀਤ ਡੈਸਕ 18-06-2025
ਦੇਵੀਗਡ੍ਹ, 17 ਜੂਨ (ਰਾਜਿੰਦਰ ਸਿੰਘ ਮੌਜੀ)-ਦੇਵੀਗੜ੍ਹ ਨਜ਼ਦੀਕ ਪਟਿਆਲਾ ਪਿਹੋਵਾ ਮਾਰਗ 'ਤੇ ਹਰਿਆਣਾ ਦੇ ਪਿੰਡ ਸਿਉਂਸਰ ਦੇ ਇੱਕ ਵਿਅਕਤੀ ਵੱਲੋਂ ਬੀਤੀ ਰਾਤ ਉਸੇ ਪਿੰਡ ਦੀ ਰਹਿਣ ਵਾਲੀ ਇੱਕ ਔਰਤ ਅਤੇ ਉਸ ਦੇ ਸਾਥੀ ਵੱਲੋਂ ਬਲੈਕਮੇਲ ਕਰਨ ਕਰਕੇ ਦਰੱਖਤ ਨਾਲ ਫਾਹਾ ਲੈਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਦਿੰਦਿਆਂ ਥਾਣਾ ਜੁਲਕਾਂ ਦੇ ਮੁੱਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਨੇ ਦੱਸਿਆ ਕਿ ਬੀਤੀ ਰਾਤ ਹਰਿਆਣਾ ਦੇ ਪਿੰਡ ਸਿਉਂਸਰ ਜਿਲਾ ਕੁਰਕੁਸ਼ੇਤਰ ਦੇ ਰਹਿਣ ਵਾਲੇ ਰਾਜੇਸ਼ ਕੁਮਾਰ ਪੁੱਤਰ ਰਾਮਧਾਰੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਮੇਰੇ ਤਾਏ ਦਾ ਲੜਕਾ ਬਲਜੀਤ ਸਿੰਘ ਜੋ ਕਿ ਕਾਫੀ ਪ੍ਰੇਸ਼ਾਨ ਰਹਿੰਦਾ ਸੀ, ਬੀਤੇ ਦਿਨ ਘਰੋਂ ਮੇਰੀ ਕਾਰ ਨੰਬਰ ਐਚ.ਆਰ. 70 ਡੀ-4143 ਵਰਨਾ ਰੰਗ ਚਿੱਟਾ ਲੈ ਕੇ ਕਿਤੇ ਚਲਾ ਗਿਆ ਜਿਸ ਦੀ ਭਾਲ ਕੀਤੀ ਪਰ ਉਹ ਸਾਨੂੰ ਨਹੀਂ ਮਿਲਿਆ | ਅਤੇ ਉਸ ਦਾ ਫੋਨ ਵੀ ਬੰਦ ਆ ਰਿਹਾ ਸੀ | ਥਾਣਾ ਮੁਖੀ ਦੇ ਦੱਸਣ ਮੁਤਾਬਕ ਰਾਜੇਸ਼ ਕੁਮਾਰ ਨੇ ਸ਼ਿਕਾਇਤ ਵਿਚ ਦੱਸਿਆ ਕਿ ਬੀਤੀ ਸ਼ਾਮ ਤਕਰੀਬਨ 6/7 ਵਜੇ ਮੇਰੇ ਫੋਨ 'ਤੇ ਕਿਸੇ ਨਵੇਂ ਨੰਬਰ ਤੋਂ ਬਲਜੀਤ ਸਿੰਘ ਦਾ ਫੋਨ ਆਇਆ ਜਿਸ ਨੇ ਕਿਹਾ ਕਿ ਮੈਂ ਬਲਜੀਤ ਸਿੰਘ ਬੋਲ ਰਿਹਾ ਹਾਂ | ਮੈਂ ਜਦੋਂ ਉਸ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਮੇਰੇ ਉਹਨਾਂ ਦੇ ਪਿੰਡ ਦੀ ਔਰਤ ਕਰਨੈਲੋ ਦੇਵੀ ਨਾਲ ਸਬੰਧ ਬਣ ਗਏ ਸੀ | ਜਿਸ ਨੇ ਪਹਿਲਾਂ 5 ਲੱਖ ਰੁਪਏ ਲਏ ਅਤੇ 2 ਲੱਖ ਰੁਪਏ ਹੋਰ ਲੈ ਸਨ ਅਤੇ ਹੁਣ ਮੈਨੂੰ ਬਲੈਕਮੇਲ ਕਰਕੇ ਕਹਿ ਰਹੀ ਹੈ ਕਿ ਜੇ ਤੂੰ ਹੋਰ ਪੈਸੇ ਨਾ ਦਿੱਤੇ ਤਾਂ ਮੈਂ ਤੇਰੀ ਇਤਰਾਜ਼ਯੋਗ ਆਡੀਓ/ਵੀਡੀਓ/ਫ਼ੋਟੋਆਂ ਜੋ ਮੈਂ ਤੈਨੂੰ ਦੱਸੇ ਬਗੈਰ ਬਣਾਈਆਂ ਸੀ, ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦੇਵਾਂਗੀ | ਉਨ੍ਹਾਂ ਦੱਸਿਆ ਕਿ ਕਰਨੈਲੋ ਦੇਵੀ ਦੇ ਨਾਲ ਮੇਰੇ ਭਰਾ ਦਾ ਸਾਲਾ ਰੋਹਤਾਸ਼ ਵੀ ਮਿਲਿਆ ਹੋਇਆ ਹੈ, ਇਹ ਦੋਵੇਂ ਮੈਨੂੰ ਬਲੈਕਮੇਲ ਕਰਕੇ ਤੰਗ ਪੇ੍ਰਸ਼ਾਨ ਕਰ ਰਹੇ ਹਨ | ਜਿਨ੍ਹਾਂ ਤੋਂ ਮੈਂ ਤੰਗ ਹੋ ਕੇ ਮੈਂ ਖ਼ੁਦਕੁਸ਼ੀ ਕਰਨ ਜਾ ਰਿਹਾ ਹਾਂ ਅਤੇ ਉਸ ਨੇ ਫੋਨ ਕੱਟ ਦਿੱਤਾ | ਰਾਜੇਸ਼ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਕਿਸੇ ਰਾਹੀ ਨੇ ਦੱਸਿਆ ਕਿ ਇੱਕ ਕਾਰ ਨੰਬਰ ਐਚ.ਆਰ. 70 ਡੀ.-4143 ਵਰਨਾ ਦੇਵੀਗੜ੍ਹ ਨੇੜੇ ਸੰਗਮ ਪੈਲੇਸ ਸਾਹਮਣੇ ਖੜੀ ਹੈ ਅਤੇ ਨਾਲ ਹੀ ਰੁੱਖ 'ਤੇ ਰੱਸੇ ਨਾਲ ਇਕ ਵਿਅਕਤੀ ਦੀ ਲਾਸ਼ ਲਮਕ ਰਹੀ ਹੈ | ਉਨ੍ਹਾਂ ਦੱਸਿਆ ਕਿ ਅਸੀਂ ਆ ਕੇ ਦੇਖਿਆ ਤਾਂ ਬਲਜੀਤ ਸਿੰਘ ਦੀ ਲਾਸ਼ ਦਰਖਤ ਨਾਲ ਲਟਕ ਰਹੀ ਸੀ ਅਤੇ ਨਾਲ ਹੀ ਉਸ ਦੀ ਕਾਰ ਖੜੀ ਸੀ | ਉਨ੍ਹਾਂ ਦੱਸਿਆ ਕਿ ਥਾਣਾ ਜੁਲਕਾਂ ਦੀ ਪੁਲਿਸ ਵੀ ਘਟਨਾ ਵਾਲੀ ਥਾਂ 'ਤੇ ਪੁੱਜ ਗਈ ਸੀ | ਪੁਲਿਸ ਨੇ ਲਾਸ਼ ਨੂੰ ਦੁੱਧਨਸਾਧਾਂ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਬਲਜੀਤ ਸਿੰਘ ਨੂੰ ਮਿ੍ਤਕ ਕਰਾਰ ਦੇ ਦਿੱਤਾ ਤੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ | ਇਸ ਸੰਬੰਧੀ ਥਾਣਾ ਜੁਲਕਾਂ ਦੀ ਪੁਲਸ ਨੇ ਕਰਨੈਲੋ ਦੇਵੀ ਵਾਸੀ ਪਿੰਡ ਸਿਓਾਸਰ ਜਿਲਾ ਕੁਰਕੁਸ਼ੇਤਰ ਅਤੇ ਰੋਹਤਾਸ਼ ਪੁੱਤਰ ਕੇਹਰ ਸਿੰਘ ਵਾਸੀ ਪਿੰਡ ਭਾਣਾ ਥਾਣਾ ਪੁੰਡਰੀ ਜਿਲਾ ਕੁਰਕੁਸ਼ੇਤਰ ਹਰਿਆਣਾ ਵਿਰੁੱਧ ਧਾਰਾ 108 ਬੀ.ਐਨ.ਐਸ. ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਨੇ ਦੱਸਿਆ ਕਿ ਅਜੇ ਤੱਕ ਕੋਈ ਵੀ ਮੁਲਜਮ ਫੜਿਆ ਨਹੀਂ ਗਿਆ | ਜਲਦੀ ਹੀ ਮੁਲਜਮਾਂ ਨੂੰ ਗਿ੍ਫਤਾਰ ਕਰ ਲਿਆ ਜਾਵੇਗਾ ਜਿਸ ਲਈ ਟੀਮਾਂ ਬਣਾਈਆਂ ਗਈਆਂ ਹਨ |
ਪਿਛਲੀ ਖ਼ਬਰ ਕਾਂਗਰਸ ਨੇ 2027 ਚੋਣਾਂ ਨੂੰ ਦੇਖਦਿਆਂ ਖਿੱਚੀ ਤਿਆਰੀ-ਬੂਥ ਕਮੇਟੀਆਂ ਬਣਾਉਣ ਦਾ ਲਿਆ ਫ਼ੈਸਲਾ ਅਗਲੀ ਖ਼ਬਰ ਇਲਾਕੇ ਦੇ ਕਿਸਾਨਾਂ ਨੇ ਮੋਹਲ ਗੁਆਰਾ ਡਰੇਨ ਦੀ ਸਫ਼ਾਈ ਕਰਵਾਉਣ ਦੀ ਕੀਤੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।