02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਕਾਂਗਰਸ ਨੇ 2027 ਚੋਣਾਂ ਨੂੰ ਦੇਖਦਿਆਂ ਖਿੱਚੀ ਤਿਆਰੀ-ਬੂਥ ਕਮੇਟੀਆਂ ਬਣਾਉਣ ਦਾ ਲਿਆ ਫ਼ੈਸਲਾ

ਅਜੀਤ ਡੈਸਕ 18-06-2025
ਦੇਵੀਗੜ੍ਹ, 17 ਜੂਨ (ਰਾਜਿੰਦਰ ਸਿੰਘ ਮੌਜੀ)-ਬਲਾਕ ਕਾਂਗਰਸ ਭੁੱਨਰਹੇੜੀ ਵਲੋਂ ਦੁੱਧਨ ਸਾਧਾਂ ਵਿਖੇ ਇਕ ਅਹਿਮ ਬੈਠਕ ਬਲਾਕ ਪ੍ਰਧਾਨ ਹਰਵੀਰ ਸਿੰਘ ਥਿੰਦ ਅਤੇ ਕਿਸਾਨ ਕਾਂਗਰਸ ਦੇ ਪ੍ਰਧਾਨ ਜੋਗਿੰਦਰ ਸਿੰਘ ਕਾਕੜਾ ਦੀ ਅਗਵਾਈ ਹੇਠ ਕਰਵਾਈ ਗਈ | ਇਸ ਮੀਟਿੰਗ ਵਿਚ ਸਨੌਰ ਹਲਕੇ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਦੇ ਨਾਲ ਪੀ.ਸੀ.ਸੀ. ਵਲੋਂ ਨਵ ਨਿਯੁਕਤ ਕੋਆਰਡੀਨੇਟਰ ਹਰਿੰਦਰ ਸਿੰਘ ਨਿੱਪੀ ਵੀ ਸ਼ਾਮਲ ਹੋਏ ਜਿਨ੍ਹਾਂ ਦਾ ਬੈਠਕ ਦੌਰਾਨ ਸਵਾਗਤ ਕੀਤਾ ਗਿਆ | ਬੈਠਕ ਵਿਚ 2027 ਦੀਆਂ ਚੋਣਾਂ ਲਈ ਤਿਆਰੀਆਂ ਸਬੰਧੀ ਰਣਨੀਤੀ ਬਣਾਈ ਗਈ | ਹਰਿੰਦਰਪਾਲ ਸਿੰਘ ਹੈਰੀਮਾਨ ਨੇ ਸੰਬੋਧਨ ਕਰਦਿਆਂ ਕਿਹਾ, Tਹੁਣ ਸਮਾਂ ਆ ਗਿਆ ਹੈ ਕਿ ਕਾਂਗਰਸ ਵਰਕਰ ਘਰ-ਘਰ ਤੱਕ ਪਹੁੰਚ ਕਰੇ | ਅਸੀਂ 30 ਜੂਨ ਤੱਕ ਬੂਥ, ਮੰਡਲ ਅਤੇ ਬਲਾਕ ਪੱਧਰ ਦੀਆਂ ਕਮੇਟੀਆਂ ਬਣਾ ਕੇ ਪੀ.ਸੀ.ਸੀ ਨੂੰ ਭੇਜਾਂਗੇ | ਉਨ੍ਹਾਂ ਕਿਹਾ ਕਿ ਹਰੇਕ ਬੂਥ ਉਤੇ 21 ਮੈਂਬਰੀ, ਮੰਡਲ ਪੱਧਰ 'ਤੇ ਵੀ 21 ਮੈਂਬਰੀ ਤੇ ਬਲਾਕ ਪੱਧਰ 'ਤੇ 31 ਮੈਂਬਰੀ ਕਮੇਟੀਆਂ ਬਣਨਗੀਆਂ | ਇਹ ਕਾਰਜ ਹਰੇਕ ਵਰਕਰ ਦੀ ਜ਼ਿੰਮੇਵਾਰੀ ਹੈ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ, ਸਨੌਰ ਦੇ ਬਲਾਕ ਪ੍ਰਧਾਨ ਅਸ਼ਵਨੀ ਬੱਤਾ, ਯੂਥ ਕਾਂਗਰਸ ਜ਼ਿਲ੍ਹਾ ਪ੍ਰਧਾਨ ਪਰਣਵ ਗੋਇਲ, ਪੰਜਾਬ ਕੋਆਪਰੇਟਿਵ ਸੋਸਾਇਟੀ ਦੇ ਡਾਇਰੈਕਟਰ ਮਹਿਕ ਗਰੇਵਾਲ, ਜੀਤ ਸਿੰਘ ਮੀਰਾਂਪੁਰ ਸਾਬਕਾ ਚੇਅਰਮੈਨ, ਚਰਨਜੀਤ ਜੱਜ, ਸਤਵਿੰਦਰ ਸਿੰਘ ਸ਼ੈਲੀ, ਜਸਕਰਨ ਸਿੰਘ, ਦਵਿੰਦਰ ਸਿੰਘ ਪੰਜੇਟਾ, ਸਤਿੰਦਰ ਸਿੰਘ ਮੀਰਾਂਪੁਰ, ਸੁਖਵਿੰਦਰ ਗਿਰ, ਅਵਤਾਰ ਸਿੰਘ ਹਡਾਣਾ, ਬਲਵਿੰਦਰ ਸਿੰਘ ਖਰਾਬਗੜ, ਗੁਰਦੀਪ ਸਿੰਘ ਕਰਤਾਰਪੁਰ, ਸੁਖਚੈਨ ਸਿੰਘ ਲਾਲੀ ਬਿੰਜਲ ਜੱਟਾਂ ਸਮੇਤ 140 ਤੋਂ ਵੱਧ ਬੂਥ ਇੰਚਾਰਜਾਂ ਨੇ ਸਮੂਲੀਅਤ ਕੀਤੀ | ਅੰਤ ਵਿੱਚ ਸਾਰੇ ਵਰਕਰਾਂ ਨੇ ਹਰਿੰਦਰ ਸਿੰਘ ਨਿੱਪੀ ਦੀ ਰਹਿਨੁਮਾਈ ਹੇਠ ਇਕਜੁੱਟ ਹੋ ਕੇ ਪਾਰਟੀ ਦੀ ਮਜਬੂਤੀ ਲਈ ਕਮੇਟੀਆਂ ਬਣਾਉਣ ਦਾ ਪ੍ਰਣ ਲਿਆ | ਇਸ ਮੌਕੇ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਬੈਠਕ ਦੌਰਾਨ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ 'ਤੇ ਹਮਲਾ ਬੋਲਦਿਆਂ ਕਿਹਾ ਕਿ, Tਇਹ ਸਰਕਾਰ ਸਿਰਫ ਇਸ਼ਤਿਹਾਰਾਂ ਦੀ ਸਰਕਾਰ ਬਣ ਕੇ ਰਹਿ ਗਈ ਹੈ | ਪੰਜਾਬ ਦੀ ਜਨਤਾ ਨੂੰ ਮੁਫਤ ਦੀਆਂ ਸੇਵਾਵਾਂ ਦੇ ਝੂਠੇ ਸੁਪਨੇ ਵਿਖਾ ਕੇ ਸੱਤਾ ਵਿਚ ਆਏ ਸੀ, ਪਰ ਅੱਜ ਪਿੰਡ ਪਿੰਡ ਦੇ ਨੌਜਵਾਨ ਬੇਰੁਜਗਾਰੀ ਤੇ ਨਸ਼ਿਆਂ ਨਾਲ ਪੀੜਤ ਹਨ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕੋਈ ਰਾਹਤ ਨਹੀਂ ਮਿਲੀ | ਉਨ੍ਹਾਂ ਕਿਹਾ ਕਿ ਕਾਂਗਰਸ ਹੀ ਇਕ ਐਸੀ ਪਾਰਟੀ ਹੈ ਜੋ ਜ਼ਮੀਨੀ ਪੱਧਰ 'ਤੇ ਲੋਕਾਂ ਦੇ ਹੱਕਾਂ ਲਈ ਲੜਦੀ ਆਈ ਹੈ ਤੇ 2027 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਝੂਠ ਤੇ ਧੋਖੇ ਦਾ ਜਵਾਬ ਜਨਤਾ ਦੇਵੇਗੀ | ਇਸ ਮੌਕੇ ਰਣਜੀਤ ਸਿੰਘ ਸੰਧੂ, ਗੁਰਨਾਮ ਸਿੰਘ ਮਸਿੰਗਣ, ਤਿਲਕ ਰਾਜ ਸ਼ਰਮਾ, ਸਮੀ ਦੇਵੀਗੜ੍ਹ, ਰਣਧੀਰ ਸਿੰਘ ਦੇਵੀਨਗਰ, ਜਰਨੈਲ ਸਿੰਘ ਚੁੰਹਟ, ਅੰਗਰੇਜ ਸਿੰਘ, ਸਤਨਾਮ ਸਿੰਘ ਆਦਿ ਹਾਜਰ ਸਨ |
ਪਿਛਲੀ ਖ਼ਬਰ ਆਮ ਆਦਮੀ ਸਰਕਾਰ ਨੇ ਕੁਲੈਕਟਰ ਰੇਟ ਅਤੇ ਹੋਰ ਕਈ ਤਰ੍ਹਾਂ ਦੀਆਂ ਫ਼ੀਸਾਂ ਲਾ ਕੇ ਪ੍ਰਾਪਰਟੀ ਕਾਰੋਬਾਰ ਕੀਤਾ ਠੱਪ-ਰਾਜਿੰਦਰ... ਅਗਲੀ ਖ਼ਬਰ ਬਲੈਕਮੇਲ ਕਰਨ ਤੋਂ ਤੰਗ ਆ ਕੇ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।