02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਆਮ ਆਦਮੀ ਸਰਕਾਰ ਨੇ ਕੁਲੈਕਟਰ ਰੇਟ ਅਤੇ ਹੋਰ ਕਈ ਤਰ੍ਹਾਂ ਦੀਆਂ ਫ਼ੀਸਾਂ ਲਾ ਕੇ ਪ੍ਰਾਪਰਟੀ ਕਾਰੋਬਾਰ ਕੀਤਾ ਠੱਪ-ਰਾਜਿੰਦਰ ਸਿੰਘ ਵਿਰਕ

ਅਜੀਤ ਡੈਸਕ 18-06-2025
ਪਟਿਆਲਾ, 17 ਜੂਨ (ਗੁਰਪ੍ਰੀਤ ਸਿੰਘ ਚੱਠਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਵਿਰਕ ਨੇ ਕਿਹਾ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਾਲੀਆ ਇਕੱਠਾ ਕਰਨ ਦੇ ਨਾਂ 'ਤੇ ਕਲੈਕਟਰ ਰੇਟ ਤੇ ਹੋਰ ਫ਼ੀਸਾਂ ਵਧਾ ਕੇ ਪ੍ਰਾਪਰਟੀ ਕਾਰੋਬਾਰ ਠੱਪ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਪਹਿਲਾਂ ਹੀ ਵਿਕਸਤ ਹੋ ਰਹੀਆਂ ਕਾਲੋਨੀਆਂ ਦੀ ਐਨ.ਓ.ਸੀ. ਦੇ ਮਾਮਲੇ 'ਤੇ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਸੀ ਤੇ ਹੁਣ ਕਲੈਕਟਰ ਰੇਟ ਤੇ ਹੋਰ ਫ਼ੀਸਾਂ 'ਚ ਬੇਹਿਸਾਬਾ ਵਾਧਾ ਵੀ ਕਰ ਦਿੱਤਾ ਗਿਆ ਹੈ ਤੇ ਅਜਿਹੀਆਂ ਫ਼ੀਸਾਂ ਵੀ ਲਗਾ ਦਿੱਤੀਆਂ ਗਈਆਂ ਹਨ ਜੋ ਕਦੇ ਸੁਣੀਆਂ ਹੀ ਨਹੀਂ ਸਨ | ਮਕਾਨ, ਘਰ ਦੀ ਛੱਤ, ਰਹਿਣ ਬਸੇਰਾ ਖ਼ਰੀਦਣ ਲਈ ਕਰਜ਼ਾ ਲੈਣ ਵਾਲੇ ਵੀ ਨਹੀਂ ਬਖਸ਼ੇ ਗਏ ਕਰਜ਼ਾ ਲੈਣ 'ਤੇ ਵੀ 0.25 ਫ਼ੀਸਦੀ ਫ਼ੀਸ ਲਗਾ ਦਿੱਤੀ ਗਈ ਹੈ | ਇਹ ਫ਼ੀਸ ਅਤੇ ਵੱਖ-ਵੱਖ ਤਰੀਕੇ ਦੀਆਂ ਫ਼ੀਸਾਂ ਲਾ ਕੇ ਪਬਲਿਕ ਦਾ ਖੂਨ ਨਚੋੜਿਆ ਜਾ ਰਿਹਾ ਹੈ | ਇਹ ਬਦਲਾਓ ਆਮ ਆਦਮੀ ਕਹਾਉਣ ਵਾਲੀ ਸਾਢੇ ਤਿੰਨ ਸਾਲ ਦੀ ਸਰਕਾਰ 'ਚ ਕਈ ਵਾਰ ਤਕਸੀਮ ਅਤੇ ਇੰਤਕਾਲਾਂ ਬਾਰੇ ਸਮਾਂ ਬੰਦ ਕਰਨ ਦਾ ਡਰਾਮਾ ਕਰ ਚੁੱਕੀ ਹੈ | ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਪੰਜਾਬ ਸਰਕਾਰ ਜੋ ਮੁਫ਼ਤ ਬਿਜਲੀ, ਲੇਡੀਜ਼ ਲਈ ਬੱਸ ਸਫ਼ਰ ਦਾ ਢੌਂਗ ਰਚ ਰਹੀ ਹੈ, ਉਸ ਦਾ ਸਾਰਾ ਖਰਚਾ ਸਰਕਾਰ ਇਕੱਠਾ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਵਿਕਾਸ ਦੇ ਰਾਹ 'ਤੇ ਲਿਜਾਉਣ ਦੀ ਥਾਂ 'ਤੇ ਉਲਟਾ ਵਿਨਾਸ਼ ਦੇ ਰਾਹ ਲੈ ਕੇ ਰਹੀ ਹੈ | ਉਨ੍ਹਾਂ ਕਿਹਾ ਕਿ ਅੱਜ ਸਮਾਜ ਦਾ ਹਰ ਵਰਗ ਸਰਕਾਰ ਤੋਂ ਨਾਰਾਜ਼ ਹੈ ਭਾਵੇਂ ਉਹ ਕਰਮਚਾਰੀ ਹੋਵੇ, ਕਿਸਾਨ ਹੋਵੇ, ਕਾਰੋਬਾਰੀ ਹੋਵੇ, ਮਜ਼ਦੂਰ ਹੋਵੇ ਜਾਂ ਕੋਈ ਵੀ ਵਰਗ ਹੋਵੇ | ਉਨ੍ਹਾਂ ਕਿਹਾ ਕਿ ਨਿਰਾਸ਼ ਲੋਕ 2027 ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਤਾਂ ਜੋ ਇਸ ਸਰਕਾਰ ਨੂੰ ਚੱਲਦਾ ਕੀਤਾ ਜਾ ਸਕੇ |
ਪਿਛਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ 6 ਨੂੰ ਅਗਲੀ ਖ਼ਬਰ ਕਾਂਗਰਸ ਨੇ 2027 ਚੋਣਾਂ ਨੂੰ ਦੇਖਦਿਆਂ ਖਿੱਚੀ ਤਿਆਰੀ-ਬੂਥ ਕਮੇਟੀਆਂ ਬਣਾਉਣ ਦਾ ਲਿਆ ਫ਼ੈਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।