02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਬਲਾਕ ਕਾਂਗਰਸ ਕਮੇਟੀ ਦੀ ਮੀਟਿੰਗ ਹੋਈ

ਅਜੀਤ ਡੈਸਕ 18-06-2025
ਅਮਲੋਹ, 17 ਜੂਨ (ਕੇਵਲ ਸਿੰਘ, ਅੰਮਿ੍ਤ ਸ਼ੇਰਗਿੱਲ)-ਦਫ਼ਤਰ ਅਮਲੋਹ ਵਿਖੇ ਬਲਾਕ ਕਾਂਗਰਸ ਕਮੇਟੀ ਦੀ ਮੀਟਿੰਗ ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿਚ ਕੋਆਰਡੀਨੇਟਰ ਸਿਤਾਰ ਮੁਹੰਮਦ ਲਿਬੜਾ ਵਿਸ਼ੇਸ਼ ਤੌਰ 'ਤੇ ਪਹੁੰਚੇ ਉੱਥੇ ਹੀ ਬਲਾਕ ਕਮੇਟੀ ਦੇ ਮੈਂਬਰਾਂ, ਅਹੁਦੇਦਾਰਾਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ | ਇਸ ਮੌਕੇ ਪਾਰਟੀ ਦੀ ਮਜ਼ਬੂਤੀ ਅਤੇ ਭਵਿੱਖ ਦੀ ਰਣਨੀਤੀ ਨੂੰ ਲੈ ਕੇ ਵਿਚਾਰ-ਚਰਚਾ ਕੀਤੀ ਗਈ | ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਜਗਵੀਰ ਸਲਾਣਾ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਆਦੇਸ਼ ਜਾਰੀ ਕੀਤੇ ਗਏ ਹਨ ਕਿ ਹਰੇਕ ਬਲਾਕ ਵਿਚ ਹਰ ਬੂਥ ਪੱਧਰ 'ਤੇ 21 ਮੈਂਬਰਾਂ ਦੀ ਬੂਥ ਕਮੇਟੀ ਜਲਦੀ ਤੋਂ ਜਲਦੀ ਬਣਾਈ ਜਾਵੇ ਜਿਸ ਦਾ ਜਲਦ ਗਠਨ ਕਰ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪਾਰਟੀ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਲਈ ਹਰੇਕ ਵਰਕਰ ਆਪਣਾ ਭਰਪੂਰ ਯੋਗਦਾਨ ਪਾਏ | ਉਨ੍ਹਾਂ ਕਿਹਾ ਕਿ ਬੂਥ ਪੱਧਰ ਤੱਕ ਮਜ਼ਬੂਤ ਢਾਂਚਾ ਬਣਾਉਣ ਨਾਲ ਹੀ ਕਾਂਗਰਸ ਆਉਣ ਵਾਲੀਆਂ ਚੋਣਾਂ ਵਿਚ ਵਧੀਆ ਪ੍ਰਦਰਸ਼ਨ ਕਰ ਸਕਦੀ ਹੈ | ਇਸ ਮੌਕੇ ਗੁਰਬਚਨ ਕਾਹਨਪੁਰਾ, ਹੈਪੀ ਸੇਢਾ, ਬਿੱਕਰ ਸਿੰਘ ਦੀਵਾ, ਮਹਿੰਦਰ ਪਜਨੀ, ਗੰਗਾ ਪੁਰੀ, ਗੁਰਪ੍ਰੀਤ ਸਿੰਘ ਗਰੇਵਾਲ, ਹਰਵਿੰਦਰ ਧੂਮੀ, ਰਾਕੇਸ਼ ਕੁਮਾਰ ਗੋਗੀ, ਜਗਤਾਰ ਸਿੰਘ ਤੰਗਰਾਲਾ, ਰਣਜੀਤ ਸਿੰਘ ਕੰਜਾਰੀ, ਸੁਰਿੰਦਰ ਸਿੰਘ ਸੌਂਟੀ, ਹਰਬੰਸ ਸਿੰਘ ਭਰਪੂਰਗੜ੍ਹ, ਪ੍ਰੀਤਮ ਸਿੰਘ ਬੈਣਾ, ਰਣਜੀਤ ਕੌਰ ਅਮਲੋਹ, ਭੁਪਿੰਦਰ ਕੌਰ ਸ਼ਾਹਪੁਰ, ਅਮਨਦੀਪ ਰਹਿਲ, ਸੁੱਖ ਰਾਏਪੁਰ, ਗੌਰਵ ਪ੍ਰਭਾਕਰ, ਪੀ.ਏ. ਮਨਪ੍ਰੀਤ ਸਿੰਘ ਮਿੰਟਾ ਮੌਜੂਦ ਸਨ |
ਪਿਛਲੀ ਖ਼ਬਰ ਖਮਾਣੋਂ ਵਿਖੇ ਸ਼ਨੀ ਦੇਵ ਮੰਦਰ ਦੀ ਭੰਨ-ਤੋੜ ਅਗਲੀ ਖ਼ਬਰ ਜਲ ਸਪਲਾਈ ਨੂੰ ਹੋਰ ਸੁਚਾਰੂ ਬਣਾਉਣ ਲਈ ਇਕ ਨਵੀਂ ਟੈਂਕੀ ਦਾ ਛੇਤੀ ਹੀ ਹੋਵੇਗਾ ਨਿਰਮਾਣ-ਕਾਰਜ ਸਾਧਕ ਅਫ਼ਸਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।