02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਖਮਾਣੋਂ ਵਿਖੇ ਸ਼ਨੀ ਦੇਵ ਮੰਦਰ ਦੀ ਭੰਨ-ਤੋੜ

ਅਜੀਤ ਡੈਸਕ 18-06-2025
ਖਮਾਣੋਂ, 17 ਜੂਨ (ਜੋਗਿੰਦਰ ਪਾਲ)-ਸ਼ਹਿਰ ਦੇ ਸੀਤਲਾ ਮਾਤਾ ਮੰਦਿਰ ਦੇ ਨਜ਼ਦੀਕ ਇਕ ਸ਼ਰਾਰਤੀ ਅਨਸਰ ਵਲੋਂ ਸ਼ਨੀ ਦੇਵ ਮੰਦਿਰ ਦੇ ਬਾਹਰ ਲੱਗੇ ਸ਼ੀਸ਼ਿਆਂ ਦੀ ਭੰਨ ਤੋੜ ਕੀਤੇ ਜਾਣ ਦੀ ਖ਼ਬਰ ਹੈ ਅਤੇ ਉਕਤ ਵਿਅਕਤੀ ਵਲੋਂ ਮੰਦਿਰ ਦਾ ਗੱਲਾ ਵੀ ਤੋੜਿਆ ਗਿਆ ਹੈ | ਇਸ ਸਬੰਧੀ ਮੰਦਿਰ ਕਮੇਟੀ ਵਲੋਂ ਉਕਤ ਘਟਨਾ ਦੀ ਸੂਚਨਾ ਖਮਾਣੋਂ ਪੁਲਿਸ ਨੂੰ ਦੇ ਦਿੱਤੀ ਗਈ ਹੈ | ਉਕਤ ਵਾਪਰੀ ਸਾਰੀ ਘਟਨਾ ਮੰਦਿਰ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਚੁੱਕੀ ਹੈ | ਖਮਾਣੋਂ ਦੀਆਂ ਸਮੂਹ ਮੰਦਿਰ ਕਮੇਟੀਆਂ ਦੇ ਆਗੂਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀ ਖ਼ਿਲਾਫ਼ ਜਲਦੀ ਤੋਂ ਜਲਦੀ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ ਤਾਂ ਜੋ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰ ਸਕੇ |

ਪਿਛਲੀ ਖ਼ਬਰ ਫ਼ਤਹਿਗੜ੍ਹ ਸਾਹਿਬ ਵਿਖੇ ਹੋਈ ਮੈਰਾਥਨ ਨੇ ਵੱਡੀ ਸੰਸਥਾਗਤ ਭਾਗੀਦਾਰੀ ਲਈ ਰਿਕਾਰਡ ਬਣਾਇਆ-ਡਿਪਟੀ ਕਮਿਸ਼ਨਰ ਅਗਲੀ ਖ਼ਬਰ ਬਲਾਕ ਕਾਂਗਰਸ ਕਮੇਟੀ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।