ਖਮਾਣੋਂ, 17 ਜੂਨ (ਮਨਮੋਹਣ ਸਿੰਘ ਕਲੇਰ)-ਖਮਾਣੋਂ ਪੁਲਿਸ ਨੇ ਇਕ ਵਿਅਕਤੀ, ਉਸ ਦੀ ਮਾਂ ਅਤੇ ਭੈਣ ਦੀ ਕੁੱਟਮਾਰ ਕਰਨ ਦੇ ਕਥਿਤ ਦੋਸ਼ ਹੇਠ ਤਿੰਨ ਵਿਅਕਤੀਆਂ ਨੂੰ ਮੁਕੱਦਮੇ 'ਚ ਨਾਮਜ਼ਦ ਕੀਤਾ ਹੈ | ਜਾਣਕਾਰੀ ਮੁਤਾਬਿਕ ਸ਼ਿਕਾਇਤ ਕਰਤਾ ਵਰਿੰਦਰ ਸਿੰਘ ਵਾਸੀ ਪਿੰਡ ਧਨੌਲਾ ਨੇ ਪੁਲਿਸ ਨੂੰ ਦੱਸਿਆ ਕਿ 14 ਜੂਨ ਨੂੰ ਉਹ ਆਪਣੇ ਹੀ ਪਿੰਡ ਦੇ ਜਗਦੇਵ ਸਿੰਘ ਦੇ ਖੇਤਾਂ 'ਚ ਮਿੱਟੀ ਪੁੱਟ ਰਿਹਾ ਸੀ ਤਾਂ ਅਮਨਦੀਪ ਸਿੰਘ, ਹਰਸ਼ਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਵਾਸੀਆਨ ਪਿੰਡ ਧਨੌਲਾ ਥਾਣਾ ਖਮਾਣੋਂ ਨੇ ਉਸ ਦੀ ਕੁੱਟਮਾਰ ਕੀਤੀ ਤਾਂ ਇਸ ਉਪਰੰਤ ਉਸ ਦੀ ਮਾਤਾ ਬਲਜੀਤ ਕੌਰ ਅਤੇ ਭੈਣ ਰਮਨਦੀਪ ਕੌਰ ਵੀ ਮੌਕੇ 'ਤੇ ਪਹੁੰਚ ਗਈਆਂ | ਜਿਨ੍ਹਾਂ ਦੀ ਉਪਰੋਕਤ ਵਿਅਕਤੀਆਂ ਨੇ ਕੱੁਟਮਾਰ ਕੀਤੀ | ਪੁਲਿਸ ਨੇ ਮੁੱਦਈ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਵਿਅਕਤੀਆਂ ਖ਼ਿਲਾਫ਼ ਧਾਰਾ 115, (2) 118 (2), 3(5) ਬੀ.ਐੱਨ.ਐਸ. ਤਹਿਤ ਦਰਜ ਕਰਕੇ ਮੁਕੱਦਮੇ 'ਚ ਨਾਮਜ਼ਦ ਕੀਤਾ ਹੈ |