ਅਮਲੋਹ, 17 ਜੂਨ (ਕੇਵਲ ਸਿੰਘ)-ਥਾਣਾ ਅਮਲੋਹ ਦੇ ਮੁਖੀ ਬਲਜਿੰਦਰ ਸਿੰਘ ਦਾ ਇਲਾਕੇ ਅੰਦਰ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਬਦਲੇ ਅਤੇ ਰਣਬੀਰ ਸਿੰਘ ਢੀਂਡਸਾ ਨੂੰ ਅਮਲੋਹ ਥਾਣੇ ਦੇ ਨਵੇਂ ਮੁੱਖ ਮੁਨਸ਼ੀ ਵਜੋਂ ਨਿਯੁਕਤ ਹੋਣ 'ਤੇ ਰਾਜਿੰਦਰ ਸਿੰਘ ਟਿੱਬੀ ਅਤੇ ਗੁਰਮੀਤ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ | ਰਾਜਿੰਦਰ ਸਿੰਘ ਨੇ ਕਿਹਾ ਕਿ ਥਾਣਾ ਮੁਖੀ ਬਲਜਿੰਦਰ ਸਿੰਘ ਦੀ ਇਮਾਨਦਾਰੀ ਅਤੇ ਚੰਗੀ ਕਾਰਗੁਜ਼ਾਰੀ ਕਾਰਨ ਅਮਲੋਹ ਇਲਾਕੇ ਵਿਚ ਨਸ਼ਿਆਂ 'ਤੇ ਨਕੇਲ ਪਈ ਹੈ | ਉਨ੍ਹਾਂ ਕਿਹਾ ਕਿ ਸਮਾਜ 'ਚੋਂ ਨਸ਼ਿਆਂ ਦੀ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਰਨ ਲਈ ਲੋਕਾਂ ਨੂੰ ਵੀ ਅੱਗੇ ਆਉਣ ਦੀ ਲੋੜ ਹੈ | ਇਸ ਮੌਕੇ ਨਵੇਂ ਮੁੱਖ ਮੁਨਸ਼ੀ ਰਣਬੀਰ ਸਿੰਘ ਨੇ ਕਿਹਾ ਕਿ ਉਹ ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ | ਉਨ੍ਹਾਂ ਕਿਹਾ ਕਿ ਥਾਣੇ 'ਚ ਆਉਣ ਵਾਲੇ ਹਰ ਨਾਗਰਿਕ ਦੇ ਕੰਮ ਪਹਿਲ ਦੇ ਆਧਾਰ 'ਤੇ ਕੀਤੇ ਜਾਣਗੇ |