ਸੰਘੋਲ, 17 ਜੂਨ (ਪਰਮਵੀਰ ਸਿੰਘ ਧਨੋਆ)-ਕਸਬਾ ਸੰਘੋਲ ਵਿਖੇ ਆਹਮੋ ਸਾਹਮਣੇ ਆ ਰਹੇ ਕੈਂਟਰ ਤੇ ਟਰੱਕ ਵਿਚਕਾਰ ਹਾਦਸਾ ਵਾਪਰ ਗਿਆ | ਸੰਘੋਲ ਪਿੰਡ ਦੇ ਮੁੱਖ ਬਾਜ਼ਾਰ 'ਚ ਖੂਹ ਵਾਲੇ ਚੌਂਕ ਨੇੜੇ ਵਾਪਰੇ ਉਕਤ ਹਾਦਸੇ 'ਚ ਇਕ ਟਰੱਕ ਦਾ ਨੁਕਸਾਨ ਵਧੇਰੇ ਵੇਖਣ ਨੂੰ ਮਿਲਿਆ | ਸੜਕ ਹਾਦਸੇ ਕਾਰਨ ਬਸੀ ਪਠਾਣਾਂ ਅਤੇ ਚੰਡੀਗੜ੍ਹ-ਲੁਧਿਆਣਾ ਹਾਈਵੇ ਨੂੰ ਜੋੜਦੀ ਉਕਤ ਲਿੰਕ ਸੜਕ 'ਤੇ ਆਵਾਜਾਈ 'ਚ ਕਰੀਬ 2 ਘੰਟੇ ਵਿਘਨ ਪਿਆ ਰਿਹਾ | ਮਸਲੇ ਸਬੰਧੀ ਚੌਂਕੀ ਇੰਚਾਰਜ ਸੰਘੋਲ ਸਹਾਇਕ ਥਾਣੇਦਾਰ ਹਰਮਿੰਦਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਹਾਦਸਾਗ੍ਰਸਤ ਕੈਂਟਰ ਤੇ ਟਰੱਕ ਨੂੰ ਸੜਕ ਤੋਂ ਪਾਸੇ ਕਰਵਾ ਕੇ ਆਵਾਜਾਈ ਚਾਲੂ ਕਰਵਾ ਦਿੱਤੀ ਗਈ ਹੈ | ਕਾਰਵਾਈ ਦੇ ਸਵਾਲ 'ਤੇ ਦੱਸਿਆ ਕਿ ਵਾਹਨ ਮਾਲਕਾਂ ਨੇ ਆਪਸ 'ਚ ਰਾਜ਼ੀਨਾਮਾ ਕਰਕੇ ਮਸਲਾ ਨਿਬੇੜ ਲਿਆ ਹੈ |