ਮੰਡੀ ਗੋਬਿੰਦਗੜ੍ਹ, 20 ਜੂਨ (ਇਕਬਾਲ ਸੰਧੂ)-ਸਿਹਤ ਵਿਭਾਗ ਅਤੇ ਨਗਰ ਕੌਂਸਲ ਦੋਨਾਂ ਵਿਭਾਗਾਂ ਦੀਆਂ ਟੀਮਾਂ ਵਲੋਂ ਸਾਂਝੇ ਤੌਰ 'ਤੇ ਖ਼ਾਲੀ ਪਲਾਟਾਂ, ਨਿਰਮਾਣ ਅਧੀਨ ਇਮਾਰਤਾਂ ਤੇ ਨਰਸਰੀਆਂ ਵਿਚ ਡੇਂਗੂ, ਚਿਕਨਗੁਣੀਆ, ਮਲੇਰੀਆ ਵਿਰੁੱਧ ਡਰਾਈ ਡੇਅ/ਡੇਂਗੂ ਫੀਵਰ ਸਰਵੇਖਣ ਕੀਤਾ ਗਿਆ | ਉਕਤ ਇਲਾਕਿਆਂ ਦੇ ਸਾਰੇ ਥਾਵਾਂ ਵਿਚ ਕੂਲਰ, ਫ਼ਰਿਜ ਦੀ ਟਰੇਆਂ, ਗਮਲੇ, ਟਾਇਰ, ਟੁੱਟਿਆ ਭੱਜਿਆ ਸਾਮਾਨ ਆਦਿ ਜਿੱਥੇ ਕਿਤੇ ਵੀ ਪਾਣੀ ਖੜ੍ਹਦਾ ਸੀ, ਖ਼ਾਲੀ ਕਰਵਾਏ ਗਏ | ਇਸ ਤੋਂ ਇਲਾਵਾ ਬਿਮਾਰੀਆਂ ਤੋਂ ਬਚਾਅ ਵਾਸਤੇ ਜਾਗਰੂਕ ਕੀਤਾ ਗਿਆ ਅਤੇ ਪੰਫਲੈੱਟ ਵੀ ਵੰਡੇ ਗਏ | ਇਸੇ ਤਰ੍ਹਾਂ ਹੀਟ ਵੇਵ ਅਤੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਜਾਗਰੂਕ ਕੀਤਾ ਗਿਆ | ਟੀਮ 'ਚ ਨਗਰ ਕੌਂਸਲ ਗੋਬਿੰਦਗੜ੍ਹ ਦੇ ਸੈਨੀਟੇਸ਼ਨ ਸੁਪਰਡੈਂਟ ਸੰਦੀਪ ਕੁਮਾਰ, ਸੋਮ ਨਾਥ, ਬਰਿੰਦਰਪਾਲ ਸਿੰਘ, ਸਿਹਤ ਵਿਭਾਗ ਦੇ ਹਰਮਿੰਦਰ ਪਾਲ ਇੰਸਪੈਕਟਰ, ਨਰਪਿੰਦਰ ਸਿੰਘ, ਰਵੀਇੰਦਰ ਸਿੰਘ, ਹਰਦੀਪ ਸਿੰਘ, ਜਸਵਿੰਦਰ ਸਿੰਘ ਅਤੇ ਹਰਜੀਤ ਸਿੰਘ ਬਰੀਡ ਚੈਕਰ ਸ਼ਾਮਿਲ ਸਨ |