15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ 68 ਪਿੰਡ ਓ. ਡੀ. ਐਫ. ਪਲੱਸ ਮਾਡਲ ਬਣੇ

ਅਜੀਤ ਡੈਸਕ 21-06-2025
ਫ਼ਤਹਿਗੜ੍ਹ ਸਾਹਿਬ, 20 ਜੂਨ (ਰਾਜਿੰਦਰ ਸਿੰਘ)-ਜ਼ਿਲ੍ਹਾ ਪ੍ਰਸ਼ਾਸਨ ਦੇ ਨਿਰੰਤਰ ਉਪਰਾਲਿਆਂ ਸਦਕਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ 68 ਪਿੰਡ ਓ.ਡੀ.ਐਫ਼ ਪਲੱਸ ਮਾਡਲ ਬਣ ਗਏ ਹਨ ਅਤੇ ਬਾਕੀ ਪਿੰਡ ਓ.ਡੀ.ਐਫ਼ ਪਲੱਸ ਐਸਪਾਈਰਿੰਗ ਤੋਂ ਜਲਦ ਹੀ ਮਾਡਲ ਪਿੰਡ ਵਿਚ ਤਬਦੀਲ ਕਰਨ ਲਈ ਸਰਗਰਮ ਉਪਰਾਲੇ ਜਾਰੀ ਹਨ¢ ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਦੱਸਿਆ ਕਿ ਜ਼ਿਲ੍ਹੇ ਅਧੀਨ ਆਉਂਦੇ 5 ਬਲਾਕਾਂ ਅਮਲੋਹ, ਬਸੀ ਪਠਾਣਾਂ, ਖਮਾਣੋਂ, ਖੇੜਾ ਅਤੇ ਸਰਹਿੰਦ ਵਿਖੇ ਪੰਚਾਇਤੀ ਰਾਜ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੁਆਰਾ ਚਲਾਈਆਂ ਜਾ ਰਹੀਆਂ ਜਾਗਰੂਕਤਾ ਗਤੀਵਿਧੀਆਂ ਸਦਕਾ 263 ਪਿੰਡਾਂ ਵਿਚ ਠੋਸ ਕੂੜਾ ਪ੍ਰਬੰਧਨ ਨੂੰ ਪੂਰਾ ਕੀਤਾ ਜਾ ਚੁੱਕਾ ਹੈ ਅਤੇ 236 ਪਿੰਡਾਂ ਵਿਚ ਤਰਲ ਕੂੜਾ ਪ੍ਰਬੰਧਨ ਲਈ ਪਹਿਲੇ ਪੜਾਅ ਦਾ ਕੰਮ ਕੀਤਾ ਜਾ ਚੁੱਕਾ ਹੈ ਅਤੇ ਜਲਦ ਹੀ ਇਨ੍ਹਾਂ ਪਿੰਡਾਂ ਵਿਚ ਬਕਾਇਆ ਕੰਮ ਪੂਰਾ ਕਰਕੇ ਓ.ਡੀ.ਐਫ਼ ਪਲੱਸ ਮਾਡਲ ਸ਼੍ਰੇਣੀ ਵਿਚ ਸ਼ਾਮਿਲ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪਿਛਲੇ ਸਮਿਆਂ ਵਿਚ ਕੂੜਾ ਪ੍ਰਬੰਧਨ ਇਕ ਵੱਡੀ ਚੁਨੌਤੀ ਬਣ ਗਿਆ ਸੀ, ਪਰ ਹੁਣ ਲੋਕ ਇਸ ਪੱਖੋਂ ਕਾਫ਼ੀ ਜਾਗਰੂਕ ਹੋ ਚੁੱਕੇ ਹਨ ਅਤੇ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਵਿਚ ਸੁੱਕਾ ਤੇ ਗਿੱਲਾ ਕੂੜਾ, ਵੱਖ-ਵੱਖ ਇਕੱਤਰ ਕਰਨ ਦੀ ਮੁਹਿੰਮ ਇਕ ਲੋਕ ਲਹਿਰ ਵਜੋਂ ਵਿਕਸਤ ਹੋ ਚੁੱਕੀ ਹੈ | ਇਸ ਦੌਰਾਨ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਐਕਸੀਅਨ ਇਸ਼ਾਨ ਕੌਸ਼ਲ ਨੇ ਦੱਸਿਆ ਕਿ ਠੋਸ ਕੂੜਾ ਪ੍ਰਬੰਧਨ ਦੇ ਮੁਕੰਮਲ ਹੋ ਚੱੁਕੇ ਪ੍ਰੋਜੈਕਟਾਂ ਨੂੰ ਚਾਲੂ ਕਰਨ ਲਈ ਜ਼ਿਲ੍ਹੇ ਵਿਚ ਰਾਊਾਡ ਗਲਾਸ ਫਾਊਾਡੇਸ਼ਨ ਸੰਸਥਾ ਦਾ ਸਹਿਯੋਗ ਲਿਆ ਜਾ ਰਿਹਾ ਹੈ | ਜਿਸ ਵਲੋਂ ਪਿੰਡ ਦੇ ਲੋਕਾਂ ਨੂੰ ਗਿੱਲਾ-ਸੁੱਕਾ ਕੂੜਾ ਘਰ ਪੱਧਰ 'ਤੇ ਅਲੱਗ ਕਰਨ ਲਈ ਸਿਖਲਾਈ ਦੇਣ ਦੇ ਨਾਲ-ਨਾਲ ਪਿੰਡ ਵਿਚ ਡਸਟਬਿਨ ਅਤੇ ਕੂੜਾ ਇਕੱਠਾ ਕਰਨ ਲਈ ਰੇਹੜੀ ਦਾ ਪ੍ਰਬੰਧ ਕਰਨ ਵਿਚ ਸਹਾਇਤਾ ਕੀਤੀ ਜਾਂਦੀ ਹੈ | ਇਸ ਤੋਂ ਇਲਾਵਾ ਪਿੰਡ ਵਿਚ ਕੂੜਾ ਇਕੱਠਾ ਕਰਨ ਲਈ ਚੁਣੇ ਗਏ ਵਿਅਕਤੀ ਨੂੰ ਖਾਦ ਬਣਾਉਣ ਲਈ ਵਿਸ਼ੇਸ਼ ਸਿਖਲਾਈ ਦਿੱਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਜ਼ਿਲੇ੍ਹ ਦੇ ਪਿੰਡ ਪਹਿਲਾਂ ਹੀ ਸੌ ਫ਼ੀਸਦੀ ਖੁੱਲੇ੍ਹ ਵਿਚ ਸ਼ੌਚ ਮੁਕਤ ਹਨ ਅਤੇ ਉਸ ਸਥਿਤੀ ਨੂੰ ਬਰਕਰਾਰ ਰੱਖਦੇ ਹੋਏ ਸੌ ਫ਼ੀਸਦੀ ਪਿੰਡਾਂ ਵਿਚ ਤਰਲ ਜਾਂ ਠੋਸ ਕੂੜਾ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਨਿਰੰਤਰ ਉੱਦਮ ਜਾਰੀ ਹਨ |
ਪਿਛਲੀ ਖ਼ਬਰ ਟਾਈਪਿਸਟਾਂ, ਵਸੀਕਾ ਨਵੀਸਾਂ ਤੇ ਹੋਰਨਾਂ ਨੂੰ ਕੈਬਿਨਾਂ ਲਈ ਥਾਂ ਦੀ ਕੀਤੀ ਵੰਡ ਅਗਲੀ ਖ਼ਬਰ ਕਾਲੋਨੀ 'ਚ ਬਿਜਲੀ ਮੀਟਰਾਂ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੇ ਵਿਧਾਇਕ ਨੂੰੰ ਕੀਤੀ ਅਪੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।