15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਟਾਈਪਿਸਟਾਂ, ਵਸੀਕਾ ਨਵੀਸਾਂ ਤੇ ਹੋਰਨਾਂ ਨੂੰ ਕੈਬਿਨਾਂ ਲਈ ਥਾਂ ਦੀ ਕੀਤੀ ਵੰਡ

ਅਜੀਤ ਡੈਸਕ 21-06-2025
ਖਮਾਣੋਂ, 20 ਜੂਨ (ਮਨਮੋਹਣ ਸਿੰਘ ਕਲੇਰ)-ਤਹਿਸੀਲ ਕੰਪਲੈਕਸ ਵਿਖੇ ਕੰਮ ਕਰਦੇ ਲਾਇਸੈਂਸ ਧਾਰਕ ਟਾਈਪਿਸਟ, ਫ਼ੋਟੋਗ੍ਰਾਫ਼ਰ, ਫ਼ੋਟੋ ਕਾਪੀ, ਵਸੀਕਾ ਨਵੀਸਾਂ ਆਦਿ ਨੂੰ ਅੱਜ ਸਥਾਨਕ ਸਿਵਲ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਮਕਾਨ ਅਤੇ ਸੜਕ ਉਸਾਰੀ ਵਿਭਾਗ ਦੇ ਜੂਨੀਅਰ ਇੰਜੀਨੀਅਰ ਵਲੋਂ ਥਾਂ ਦੀ ਵੰਡ ਕੀਤੀ ਗਈ | ਇਹ ਥਾਂ ਤਹਿਸੀਲ ਕੰਪਲੈਕਸ ਦੇ ਅਹਾਤੇ 'ਚ ਉਪਰੋਕਤ ਕਾਮਿਆਂ ਨੂੰ ਦਿੱਤੀ ਗਈ ਹੈ | ਜਾਣਕਾਰੀ ਅਨੁਸਾਰ ਇਹ ਪ੍ਰਤੀ ਕੈਬਿਨ ਛੇ ਫੁੱਟ ਚੌੜਾ ਅਤੇ ਅੱਠ ਫੁੱਟ ਲੰਮਾ ਹੈ | ਇਸ ਮੌਕੇ ਇੱਥੇ ਤਕਰੀਬਨ 35 ਕੰਮ ਕਰਦੇ ਇਨ੍ਹਾਂ ਲੋਕਾਂ ਨੂੰ ਜਨਰਲ ਅਤੇ ਇਕ ਵੱਖਰੀ ਕੈਟਾਗਰੀ ਜਿਸ 'ਚ ਔਰਤਾਂ, ਅਪਾਹਜ ਸ਼ਾਮਿਲ ਕੀਤੇ ਗਏ ਹਨ, ਨੂੰ ਅਲੱਗ-ਅਲੱਗ ਡਰਾਅ ਰਾਹੀਂ ਇਹ ਸਥਾਨ ਅਲਾਟ ਕੀਤੇ ਗਏ ਹਨ | ਜ਼ਿਕਰਯੋਗ ਹੈ ਕਿ ਇਹ ਕਾਮੇ ਪਹਿਲਾਂ ਤਹਿਸੀਲ ਕੰਪਲੈਕਸ ਦੇ ਅੰਦਰ ਆਪੋ-ਆਪਣੇ ਖ਼ਰਚੇ 'ਤੇ ਬਣਾਏ ਕੈਬਿਨਾਂ 'ਚ ਕੰਮ ਕਰ ਰਹੇ ਸਨ, ਪ੍ਰੰਤੂ ਪਿਛਲੇ ਦਿਨੀਂ ਸਥਾਨਕ ਪ੍ਰਸ਼ਾਸਨ ਵਲੋਂ ਇਨ੍ਹਾਂ ਨੂੰ ਇਹ ਥਾਂ ਖ਼ਾਲੀ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ | ਜਿਹੜੀ ਕਿ ਪ੍ਰਸ਼ਾਸਨ ਨੂੰ ਇੱਥੇ ਈਜ਼ੀ (ਸੌਖੀ) ਰਜਿਸਟਰੀ ਲਈ ਆਪਣੇ ਕੈਬਿਨ ਸਥਾਪਿਤ ਕਰਨ ਲਈ ਇਸ ਜਗ੍ਹਾ ਦੀ ਲੋੜ ਸੀ |
ਪਿਛਲੀ ਖ਼ਬਰ ਸਿਹਤ ਵਿਭਾਗ ਨੇ 'ਹਰ ਸ਼ੁੱਕਰਵਾਰ-ਡੇਂਗੂ 'ਤੇ ਵਾਰ' ਮੁਹਿੰਮ ਤਹਿਤ ਨਰਸਰੀਆਂ ਦੀ ਕੀਤੀ ਚੈਕਿੰਗ ਅਗਲੀ ਖ਼ਬਰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ 68 ਪਿੰਡ ਓ. ਡੀ. ਐਫ. ਪਲੱਸ ਮਾਡਲ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।