15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਪਿੰਡ ਗੱਗੜ੍ਹਵਾਲ ਵਾਸੀਆਂ ਨੇ ਹੜ੍ਹ ਪ੍ਰਭਾਵਿਤ ਇਲਾਕੇ 'ਚ ਰਾਸ਼ਨ ਸਮੱਗਰੀ ਪਹੰੁਚਾਈ <br/>

ਅਜੀਤ ਡੈਸਕ 03-09-2025
ਖਮਾਣੋਂ, 2 ਸਤੰਬਰ (ਮਨਮੋਹਣ ਸਿੰਘ ਕਲੇਰ)-ਪਿੰਡ ਗੱਗੜ੍ਹਵਾਲ ਵਾਸੀਆਂ ਵਲੋਂ ਸਮੂਹ ਪਿੰਡ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਡੇਰਾ ਬਾਬਾ ਨਾਨਕ ਅਤੇ ਸੁਲਤਾਨਪੁਰ ਲੋਧੀ ਦੇ ਪਿੰਡ ਵਿਚ ਲੋਕਾਂ ਲਈ ਰਾਸ਼ਨ ਸਮੱਗਰੀ 'ਚ ਬਿਸਕੁਟ, ਰਸ, ਬੱਚਿਆਂ ਲਈ ਦੁੱਧ, ਪਾਣੀ, ਦਵਾਈਆਂ ਅਤੇ ਔਰਤਾਂ ਦੀ ਜ਼ਰੂਰਤ ਦਾ ਸਾਮਾਨ ਪਹੁੰਚਾਇਆ ਗਿਆ | ਉਕਤ ਸੇਵਾ ਕਰਨ 'ਤੇ ਜਗਦੀਪ ਸਿੰਘ ਸਿੱਧੂ ਵਲੋਂ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਮੁੱਖ ਸੇਵਾਦਾਰ ਪਰਮਿੰਦਰ ਸਿੰਘ ਪੰਚ, ਜਤਿੰਦਰ ਸਿੰਘ, ਹਰਮਨ ਸਿੰਘ, ਗੁਰਵਿੰਦਰ ਸਿੰਘ, ਪਰਮਜੀਤ ਸਿੰਘ, ਜਗਤਾਰ ਸਿੰਘ, ਕੁਲਦੀਪ ਸਿੰਘ, ਕੁਲਵੰਤ ਸਿੰਘ ਅਤੇ ਇੰਦਰਜੀਤ ਸਿੰਘ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਖ਼ੁਦ ਪਹੰੁਚ ਕੇ ਸੇਵਾ ਕਰਵਾਈ |

ਪਿਛਲੀ ਖ਼ਬਰ ਸਕੂਲ ਦੀ ਕਲਮਕਾਰ ਹਰਮੀਨ ਕੌਰ ਭਾਸ਼ਾ ਵਿਭਾਗ ਮੁਕਾਬਲੇ ਵਿਚ ਪਹਿਲੇ ਸਥਾਨ 'ਤੇ ਰਹੀ <br/> ਅਗਲੀ ਖ਼ਬਰ ਪਿੰਡ ਸਾਧੋਹੇੜੀ ਵਿਖੇ ਕਰਵਾਏ ਦਸਤਾਰਬੰਦੀ ਮੁਕਾਬਲੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।