15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਸਕੂਲ ਦੀ ਕਲਮਕਾਰ ਹਰਮੀਨ ਕੌਰ ਭਾਸ਼ਾ ਵਿਭਾਗ ਮੁਕਾਬਲੇ ਵਿਚ ਪਹਿਲੇ ਸਥਾਨ 'ਤੇ ਰਹੀ <br/>

ਅਜੀਤ ਡੈਸਕ 03-09-2025
ਮੰਡੀ ਗੋਬਿੰਦਗੜ੍ਹ, 2 ਸਤੰਬਰ (ਇਕਬਾਲਦੀਪ ਸੰਧੂ)-ਗੋਬਿੰਦਗੜ੍ਹ ਪਬਲਿਕ ਸਕੂਲ ਦੀ ਵਿਦਿਆਰਥਣ ਹਰਮੀਨ ਕੌਰ ਕਲਾਸ ਦਸਵੀਂ ਨੇ ਆਪਣੀ ਰਚਨਾਤਮਿਕ ਕਲਾ ਨਾਲ ਸਭ ਨੂੰ ਮੰਤਰ ਮੁਗਧ ਕਰਦਿਆਂ ਭਾਸ਼ਾ ਵਿਭਾਗ ਵਲੋਂ ਕਰਵਾਏ ਗਏ ਕਹਾਣੀ ਰਚਨਾ ਪ੍ਰਤੀਯੋਗਤਾ ਵਿਚ ਪਹਿਲਾ ਇਨਾਮ ਹਾਸਿਲ ਕਰਕੇ ਸਕੂਲ ਦਾ ਮਾਣ ਵਧਾਇਆ | ਹਰਮੀਨ ਦੀ ਸੋਚ-ਵਿਚਾਰ ਨਾਲ ਭਰੀ ਕਹਾਣੀ ਅਤੇ ਉਸਦੀ ਵਿਲੱਖਣ ਲਿਖਣ ਸ਼ੈਲੀ ਨੇ ਜੱਜਾਂ ਨੂੰ ਪ੍ਰਭਾਵਿਤ ਕੀਤਾ | ਇਸ ਪ੍ਰਾਪਤੀ ਦੇ ਪਿੱਛੇ ਉਸਦੀ ਲਗਾਤਾਰ ਮਿਹਨਤ ਅਤੇ ਉਸ ਦੇ ਅਧਿਆਪਕ ਸਰਬਜੀਤ ਕੌਰ ਮੁਖੀ ਪੰਜਾਬੀ ਵਿਭਾਗ ਦਾ ਸਮਰਪਿਤ ਮਾਰਗ ਦਰਸ਼ਨ ਰਿਹਾ | ਸਕੂਲ ਪਿ੍ੰਸੀਪਲ ਡਾ. ਨੀਰੂ ਅਰੋੜਾ ਨੇ ਹਰਮੀਨ ਕੌਰ ਨੂੰ ਇਸ ਸ਼ਾਨਦਾਰ ਸਫਲਤਾ 'ਤੇ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਾਡੀ ਸੰਸਥਾ ਲਈ ਮਾਣ ਦਾ ਪਲ ਹੈ | ਇਸ ਤਰ੍ਹਾਂ ਦੇ ਪ੍ਰਤਿਭਾਸ਼ਾਲੀ ਵਿਦਿਆਰਥੀ ਹੀ ਭਵਿੱਖ ਵਿਚ ਸਾਡੇ ਸਾਹਿੱਤ ਅਤੇ ਸਭਿਆਚਾਰ ਨੂੰ ਨਵੇਂ ਮੰਜ਼ਿਲਾਂ ਤੱਕ ਲੈ ਜਾਣਗੇ |

ਪਿਛਲੀ ਖ਼ਬਰ ਮੁਸਲਿਮ ਭਾਈਚਾਰੇ ਨੇ ਹੜ੍ਹ ਪੀੜਤ ਪਰਿਵਾਰਾਂ ਲਈ ਭੇਜਿਆ ਰਾਸ਼ਨ ਦਾ ਟਰੱਕ <br/> ਅਗਲੀ ਖ਼ਬਰ ਪਿੰਡ ਗੱਗੜ੍ਹਵਾਲ ਵਾਸੀਆਂ ਨੇ ਹੜ੍ਹ ਪ੍ਰਭਾਵਿਤ ਇਲਾਕੇ 'ਚ ਰਾਸ਼ਨ ਸਮੱਗਰੀ ਪਹੰੁਚਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।