03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਵਿਸ਼ਵ ਯੂਨੀਵਰਸਿਟੀ 'ਚ ਪੀ.ਐਚ.ਡੀ. ਰਿਸਰਚ ਸਕਾਲਰਾਂ ਲਈ ਇੰਡਕਸ਼ਨ ਪ੍ਰੋਗਰਾਮ

ਅਜੀਤ ਡੈਸਕ 23-09-2025
ਫ਼ਤਹਿਗੜ੍ਹ ਸਾਹਿਬ, 22 ਸਤੰਬਰ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵਲੋਂ ਨਵੇਂ ਦਾਖਲ ਹੋਏ ਪੀ.ਐਚ.ਡੀ. ਰਿਸਰਚ ਸਕਾਲਰਾਂ ਦਾ ਸਵਾਗਤ ਕਰਨ ਲਈ ਇੰਡਕਸ਼ਨ ਪ੍ਰੋਗਰਾਮ ਕਰਵਾਇਆ ਗਿਆ | ਇਸ ਸਾਲ ਯੂਨੀਵਰਸਿਟੀ ਵਿਚ ਕਾਫ਼ੀ ਗਿਣਤੀ 'ਚ ਦਾਖ਼ਲੇ ਹੋਏ ਹਨ, ਜਿਨ੍ਹਾਂ ਵਿਚ ਕਈ ਨੈੱਟ ਪਾਸ ਵਿਦਿਆਰਥੀ ਤੇ ਵਿਦੇਸ਼ੀ ਵਿਦਿਆਰਥੀ ਵੀ ਸ਼ਾਮਿਲ ਹਨ | ਸਵਾਗਤੀ ਭਾਸ਼ਣ ਦੌਰਾਨ ਡਾ. ਨਵਦੀਪ ਕੌਰ ਡੀਨ ਰਿਸਰਚ ਨੇ ਪੀ.ਐਚ.ਡੀ. ਸੰਬੰਧੀ ਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਨੇ ਦਾਖ਼ਲੇ, ਰਜਿਸਟ੍ਰੇਸ਼ਨ, ਸਿਨੌਪਸਿਸ ਅਪ੍ਰੂਵਲ, ਥੀਸਿਸ ਸਮਰਪਣ, ਪਲੇਜਰਿਜ਼ਮ ਜਾਂਚ ਅਤੇ ਰਿਸਰਚ ਕਮੇਟੀਆਂ ਦੀ ਭੂਮਿਕਾ ਬਾਰੇ ਵੀ ਚਾਨਣਾ ਪਾਇਆ | ਉਨ੍ਹਾਂ ਵਿਦਿਆਰਥੀਆਂ ਨੂੰ ਨੈਤਿਕ ਖੋਜ ਪਾਲਨ ਅਤੇ ਸਮੇਂ 'ਤੇ ਪੀ.ਐਚ.ਡੀ. ਪੂਰੀ ਕਰਨ ਲਈ ਪ੍ਰੇਰਿਤ ਕੀਤਾ | ਆਪਣੇ ਉਦਘਾਟਨੀ ਭਾਸ਼ਣ ਵਿਚ ਉਪ ਕੁਲਪਤੀ ਡਾ. ਪਰਿਤ ਪਾਲ ਸਿੰਘ ਨੇ ਸਕਾਲਰਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਮੰਨੇ-ਪ੍ਰਮੰਨੇ ਜਨਰਲਾਂ ਵਿਚ ਗੁਣਵੱਤਾ ਵਾਲੇ ਪ੍ਰਕਾਸ਼ਨ ਕਰਨ 'ਤੇ ਧਿਆਨ ਦੇਣ | ਉਨ੍ਹਾਂ ਅਕਾਦਮਿਕ ਪ੍ਰੋਫਾਈਲ ਵਿਚ ਸਾਈਟੇਸ਼ਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਵਿਦਿਆਰਥੀਆਂ ਨੂੰ ਸਮਾਜਿਕ ਤੌਰ 'ਤੇ ਸੰਗਤੀ ਖੋਜ ਕਰਨ ਲਈ ਉਤਸ਼ਾਹਿਤ ਕੀਤਾ | ਡਾ. ਸ਼ੀਨਮ ਮਲਹੋਤਰਾ, ਨੋਡਲ ਅਫ਼ਸਰ ਸਕਾਲਰਸ਼ਿਪ ਤੇ ਰਿਸਰਚ ਗਤੀਵਿਧੀਆਂ ਨੇ ਵਿਦਿਆਰਥੀਆਂ ਨੂੰ ਪੇਟੈਂਟ, ਫੈਲੋਸ਼ਿਪ, ਪਲੇਜਰਿਜ਼ਮ ਨਿਯਮਾਂ ਅਤੇ ਫੰਡਿੰਗ ਮੌਕਿਆਂ ਬਾਰੇ ਸੰਵੇਦਨਸ਼ੀਲ ਕੀਤਾ | ਇੰਡਕਸ਼ਨ ਪ੍ਰੋਗਰਾਮ ਦਾ ਸੰਚਾਲਨ ਜਸਕੀਰਤ ਕੌਰ ਰਿਸਰਚ ਸਕਾਲਰ ਤੇ ਸਹਾਇਕ ਪ੍ਰੋਫੈਸਰ ਕੰਪਿਊਟਰ ਸਾਇੰਸ ਵਿਭਾਗ ਵਲੋਂ ਕੀਤਾ ਗਿਆ |
ਪਿਛਲੀ ਖ਼ਬਰ ਨਗਰ ਕੌਂਸਲ ਨੇ ਸਟਰੀਟ ਵੈਂਡਰਾਂ ਨੂੰ ਸਵੈ ਨਿਧੀ ਸਕੀਮ ਦੇ ਲਾਭ ਬਾਰੇ ਰੈਲੀ ਕੱਢ ਕੇ ਕੀਤਾ ਜਾਗਰੂਕ ਅਗਲੀ ਖ਼ਬਰ ਜ਼ਿੰਦਗੀ ਪ੍ਰਭੂ ਦਾ ਸਿਮਰਨ ਤੇ ਮਾਨਵਤਾ ਦੀ ਸੇਵਾ ਲਈ ਮਿਲੀ ਹੈ- ਸੰਤ ਧਰਮ ਅਰਾਧਨਾ ਨੰਦ, ਰਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।